ਆਪਣਾ ਪੰਜਾਬ ਮੀਡੀਆ : ਇਰਾਨ ਨੇ ਦੱਖਣੀ ਇਜ਼ਰਾਈਲ ਦੇ ਨਿਓਤ ਹੋਵਾਵ ਉਦਯੋਗਿਕ ਖੇਤਰ ਵਿੱਚ ਇੱਕ ਕੈਮੀਕਲ ਪਲਾਂਟ ’ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਨਾਲ ਅੱਗ ਲੱਗ ਗਈ ਅਤੇ ਜ਼ਹਿਰੀਲੀ ਗੈਸ ਫੈਲਣ ਦਾ ਖ਼ਤਰਾ ਬਣ ਗਿਆ। ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਸ ਦਰਮਿਆਨ, ਦੋ ਐਲਪੀਜੀ ਜਹਾਜ਼ ਸੁਰੱਖਿਅਤ ਤਰੀਕੇ ਨਾਲ ਭਾਰਤ ਵੱਲ ਆ ਰਹੇ ਹਨ। ਹਾਲਾਤ ਤਣਾਭਰੇ ਹੋਣ ਕਾਰਨ ਭਾਰਤੀ ਜਲ ਸੈਨਾ ਤਿਆਰ ਰੱਖੀ ਗਈ ਹੈ।
ਇਰਾਨ ਦੀ ਆਈਆਰਜੀਸੀ ਨੇ ਅਮਰੀਕਾ-ਇਜ਼ਰਾਈਲ ਨਾਲ ਜੁੜੀਆਂ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਹੈ, ਜਦਕਿ ਯਮਨ ਦੇ ਹੂਤੀ ਬਾਗੀਆਂ ਨੇ ਵੀ ਇਜ਼ਰਾਈਲ ’ਤੇ ਹਮਲੇ ਕੀਤੇ ਹਨ। ਅਮਰੀਕਾ ਨੇ ਖੇਤਰ ਵਿੱਚ ਫੌਜ ਭੇਜਣ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਜੰਗ ਹੋਰ ਗੰਭੀਰ ਹੋ ਰਹੀ ਹੈ ਅਤੇ ਵਿਸ਼ਵ ਅਰਥਵਿਵਸਥਾ ਤੇ ਊਰਜਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ।

