ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਰੂਸੀ ਕੰਪਨੀਆਂ ਨੂੰ ਪੁਲਾੜ ’ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

News Online
1 Min Read

ਮਾਸਕੋ : ਆਪਣਾ ਪੰਜਾਬ ਮੀਡੀਆ : ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਭਾਰਤ-ਰੂਸ ਦੇ ਦਹਾਕਿਆਂ ਪੁਰਾਣੇ ਪੁਲਾੜ ਸਹਿਯੋਗ ਤੇ ਗਗਨਯਾਨ ਵਿਚ ਸਾਂਝੇਦਾਰੀ ਨੂੰ ਵੀ ਯਾਦ ਕੀਤਾ।
ਇਹ ਸਮਾਗਮ 23 ਅਗਸਤ, 2023 ਨੂੰ ਚੰਦਰਯਾਨ-3 ਮਿਸ਼ਨ ਤਹਿਤ ਚੰਨ ’ਤੇ ਪ੍ਰਗਿਆਨ ਰੋਵਰ ਦੀ ਤਾਇਨਾਤੀ ਦੀ ਵਰ੍ਹੇਗੰਢ ’ਤੇ ਕਰਵਾਇਆ ਗਿਆ। ਭਾਰਤ ਅਤੇ ਮਾਸਕੋ ਦਰਮਿਆਨ ਦਹਾਕਿਆਂ ਦੇ ਪੁਲਾੜ ਸਹਿਯੋਗ ਨੂੰ ਯਾਦ ਕਰਦਿਆਂ ਰਾਜਦੂਤ ਨੇ ਕਿਹਾ ਕਿ 1975 ਵਿੱਚ ਸੋਵੀਅਤ ਰਾਕੇਟ ਜ਼ਰੀਏ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰੀਆਭੱਟ ਪੁਲਾੜ ਵਿਚ ਭੇਜਿਆ ਸੀ। ਇਸ ਸਮਾਗਮ ਵਿੱਚ ਰੂਸ ਦੇ ਪੁਲਾੜ ਸੰਗਠਨ ਰੋਸਕੋਸਮੌਸ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋਸਕੋਸਮੌਸ ਇਸ ਵੇਲੇ ਇਸਰੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Share This Article
Leave a Comment

Leave a Reply