ਆਪਣਾ ਪੰਜਾਬ ਮੀਡੀਆ : ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਏ ਪੱਛਮੀ ਏਸ਼ੀਆ ਸੰਘਰਸ਼ ਤੋਂ ਬਾਅਦ ਹੁਣ ਤੱਕ 1700 ਤੋਂ ਵੱਧ ਭਾਰਤੀ ਨਾਗਰਿਕ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਜ਼ਮੀਨੀ ਸਰਹੱਦੀ ਰਸਤਿਆਂ ਰਾਹੀਂ ਇਰਾਨ ਤੋਂ ਬਾਹਰ ਆ ਚੁੱਕੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ, “ਤਹਿਰਾਨ ਵਿੱਚ ਸਾਡੇ ਦੂਤਾਵਾਸ ਨੇ ਹੁਣ ਤੱਕ 1,777 ਭਾਰਤੀ ਨਾਗਰਿਕਾਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਰਾਹੀਂ ਇਰਾਨ ਤੋਂ ਬਾਹਰ ਕੱਢਣ ਵਿੱਚ ਸਹਾਇਤਾ ਕੀਤੀ ਹੈ।” ਇਹ ਭਾਰਤੀ ਨਾਗ ਰਿਕ ਅਰਮੀਨੀਆ ਅਤੇ ਅਜ਼ਰਬਾਈਜਾਨ ਤੋਂ ਜਹਾਜ਼ ਰਾਹੀਂ ਵਾਪਸ ਆਪਣੇ ਘਰ ਪਰਤ ਰਹੇ ਹਨ। ਜੈਸਵਾਲ ਨੇ ਦੱਸਿਆ ਕਿ ਘਰ ਪਰਤਣ ਵਾਲੇ ਭਾਰਤੀਆਂ ਵਿੱਚ 895 ਵਿਦਿਆਰਥੀ ਅਤੇ 345 ਮਛੇਰੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤੀ ਮਛੇਰੇ ਇਰਾਨ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰਦੇ ਸਨ ਅਤੇ ਉਹ 4 ਅਪਰੈਲ ਨੂੰ ਅਰਮੀਨੀਆ ਤੋਂ ਜਹਾਜ਼ ਰਾਹੀਂ ਘਰ ਪਰਤ ਆਏ ਸਨ।

