ਭਾਰਤ-ਅਮਰੀਕਾ ਵਪਾਰਕ ਡੀਲ ‘ਇਤਿਹਾਸਕ’: ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨਾਲ ਹੋਏ ਨਵੇਂ ਵਪਾਰਕ ਸਮਝੌਤੇ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ‘ਚੈਂਪੀਅਨ ਆਫ ਕੋਲ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਇਸ ਡੀਲ ਨਾਲ ਅਮਰੀਕੀ ਕੋਲੇ ਦੀ ਭਾਰਤ ਨੂੰ ਬਰਾਮਦ ਵਿੱਚ ਵੱਡਾ ਵਾਧਾ ਹੋਵੇਗਾ।

ਸਮਝੌਤੇ ਅਨੁਸਾਰ ਭਾਰਤ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ ਲਗਭਗ 500 ਅਰਬ ਡਾਲਰ ਦੇ ਊਰਜਾ ਉਤਪਾਦ, ਹਵਾਈ ਜਹਾਜ਼, ਕੀਮਤੀ ਧਾਤਾਂ ਅਤੇ ਤਕਨਾਲੋਜੀ ਸਾਮਾਨ ਖਰੀਦੇਗਾ। ਇਸ ਦੇ ਨਾਲ ਹੀ ਭਾਰਤ ਅਮਰੀਕੀ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ’ਤੇ ਲੱਗਣ ਵਾਲੀਆਂ ਦਰਾਮਦ ਡਿਊਟੀਆਂ ਵਿੱਚ ਕਟੌਤੀ ਜਾਂ ਖ਼ਾਤਮਾ ਕਰੇਗਾ।ਦੋਵਾਂ ਦੇਸ਼ਾਂ ਨੇ ਇਸ ਕਦਮ ਨੂੰ ਆਪਸੀ ਵਪਾਰ ਅਤੇ ਸਪਲਾਈ ਚੇਨ ਮਜ਼ਬੂਤੀ ਲਈ ਮਹੱਤਵਪੂਰਨ ਦੱਸਿਆ ਹੈ।

Share This Article
Leave a Comment

Leave a Reply