ਭਾਰਤ–ਅਮਰੀਕਾ ਅੰਤਰਿਮ ਵਪਾਰ ਸਮਝੌਤਾ: ਵ੍ਹਾਈਟ ਹਾਊਸ ਨੇ ਫੈਕਟ ਸ਼ੀਟ ’ਚ ਕੀਤੀ ਅਹਿਮ ਸੋਧ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤ ਅਤੇ ਅਮਰੀਕਾ ਵਿਚਾਲੇ ਅੰਤਰਿਮ ਵਪਾਰ ਸਮਝੌਤੇ ਸਬੰਧੀ ਵ੍ਹਾਈਟ ਹਾਊਸ ਨੇ ਆਪਣੀ ਫੈਕਟ ਸ਼ੀਟ ਵਿੱਚ ਸੋਧ ਕਰਦਿਆਂ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਸੂਚੀ ਵਿੱਚੋਂ ‘ਕੁਝ ਦਾਲਾਂ’ ਦਾ ਜ਼ਿਕਰ ਹਟਾ ਦਿੱਤਾ ਹੈ। ਇਸਦੇ ਨਾਲ ਹੀ 500 ਅਰਬ ਡਾਲਰ ਤੋਂ ਵੱਧ ਦੀ ਖਰੀਦ ਸਬੰਧੀ ਵਰਤੇ ਗਏ ‘ਵਚਨਬੱਧਤਾ’ ਸ਼ਬਦ ਨੂੰ ਬਦਲ ਕੇ ‘ਇਰਾਦਾ ਰੱਖਦਾ ਹੈ’ ਕੀਤਾ ਗਿਆ ਹੈ।
ਇਹ ਸੋਧ ਭਾਰਤ ਅਤੇ ਅਮਰੀਕਾ ਦਰਮਿਆਨ ਜਾਰੀ ਵਪਾਰ ਗੱਲਬਾਤ ਦੇ ਮੱਦੇਨਜ਼ਰ ਮਹੱਤਵਪੂਰਨ ਮੰਨੀ ਜਾ ਰਹੀ ਹੈ, ਜਦੋਂ ਕਿ ਦੋਵੇਂ ਦੇਸ਼ ਵਿਆਪਕ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਜਾਰੀ ਰੱਖਣ ’ਤੇ ਸਹਿਮਤ ਹਨ।

Share This Article
Leave a Comment

Leave a Reply