US-Iran conflict: India ਕੋਲ ਦੋ ਮਹੀਨਿਆਂ ਦੀ fuel supply ਮੌਜੂਦ: ਸਰਕਾਰ

News Online
2 Min Read

ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਸੰਕਟ ਕਾਰਨ ਦੇਸ਼ ਵਿੱਚ ਤੇਲ ਦੀ ਕਮੀ ਬਾਰੇ ਫੈਲ ਰਹੀਆਂ ਅਫ਼ਵਾਹਾਂ ਨੂੰ ਕੇਂਦਰ ਸਰਕਾਰ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਅੱਜ ਭਰੋਸਾ ਦਿੱਤਾ ਕਿ ਭਾਰਤ ਦੇ ਹਰ ਇਕ ਨਾਗਰਿਕ ਲਈ ਲਗਪਗ 60 ਦਿਨਾਂ (2 ਮਹੀਨੇ) ਦਾ ਤੇਲ ਸਪਲਾਈ ਦਾ ਸਟਾਕ ਮੌਜੂਦ ਹੈ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਗਲਤ ਵੀਡੀਓਜ਼ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਰਸੋਈ ਗੈਸ (LPG) ਦੀ ਕੋਈ ਕਮੀ ਨਹੀਂ ਹੈ ਅਤੇ ਸਾਰੇ ਇੱਕ ਲੱਖ ਤੋਂ ਵੱਧ ਪੈਟਰੋਲ ਪੰਪ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਕਿਸੇ ਵੀ ਥਾਂ ‘ਤੇ ਤੇਲ ਦੇਣ ਦੀ ਕੋਈ ਸੀਮਾ (Rationing) ਨਹੀਂ ਲਗਾਈ ਗਈ ਹੈ।

ਸਰਕਾਰ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਸੋਧਕ (Refiner) ਅਤੇ ਪੰਜਵਾਂ ਸਭ ਤੋਂ ਵੱਡਾ ਤੇਲ ਨਿਰਯਾਤਕ ਦੇਸ਼ ਹੈ, ਜਿਸ ਕਾਰਨ ਭਾਰਤ ਕੋਲ ਤੇਲ ਦੀ ਸਪਲਾਈ ਦਾ ਇੱਕ ਮਜ਼ਬੂਤ ਢਾਂਚਾ ਮੌਜੂਦ ਹੈ। ਇਰਾਨ ਅਤੇ ਅਮਰੀਕਾ ਦੇ ਤਣਾਅ ਕਾਰਨ ਹੋਰਮੁਜ਼ ਜਲ ਮਾਰਗ (Strait of Hormuz) ਦੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਬਾਰੇ ਸਰਕਾਰ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਮੰਗਵਾ ਕੇ ਆਪਣੀ ਸਪਲਾਈ ਨੂੰ ਸੁਰੱਖਿਅਤ ਕਰ ਲਿਆ ਹੈ। ਅਗਲੇ 60 ਦਿਨਾਂ ਲਈ ਲੋੜੀਂਦਾ ਕੱਚਾ ਤੇਲ ਪਹਿਲਾਂ ਹੀ ਖਰੀਦਿਆ ਜਾ ਚੁੱਕਾ ਹੈ ਅਤੇ ਸਾਰੀਆਂ ਰਿਫਾਇਨਰੀਆਂ ਆਪਣੀ ਸਮਰੱਥਾ ਤੋਂ 100 ਫ਼ੀਸਦੀ ਵੱਧ ਕੰਮ ਕਰ ਰਹੀਆਂ ਹਨ।

Share This Article
Leave a Comment

Leave a Reply