ਆਪਣਾ ਪੰਜਾਬ ਮੀਡੀਆ : ਅਮਰੀਕੀ ਅਥਾਰਿਟੀਆਂ ਨੇ ਭਾਰਤ ਅਧਾਰਿਤ ਇਕ ਵੱਡੇ ਟੈਲੀਮਾਰਕੀਟਿੰਗ ਕਾਲ ਸੈਂਟਰ ਘੁਟਾਲੇ ਦਾ ਭੰਡਾਫੋੜ ਕਰਦਿਆਂ ਇਸ ਨਾਲ ਜੁੜੇ ਪੰਜ ਭਾਰਤੀ ਨਾਗਰਿਕਾਂ ਨੂੰ ਦੋਸ਼ੀ ਠਹਿਰਾਇਆ ਹੈ। ਐੱਫਬੀਆਈ ਬੋਸਟਨ ਦੀ ਕਈ ਸਾਲਾਂ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।ਜਾਂਚ ਅਨੁਸਾਰ ਕਾਲ ਸੈਂਟਰਾਂ ਰਾਹੀਂ ਸੈਂਕੜੇ ਬਜ਼ੁਰਗ ਅਮਰੀਕੀਆਂ ਨੂੰ “ਟੈਕ ਸਪੋਰਟ” ਦੇ ਨਾਂ ’ਤੇ ਨਿਸ਼ਾਨਾ ਬਣਾਕੇ ਲੱਖਾਂ ਡਾਲਰ ਦੀ ਠੱਗੀ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਵਿੱਚ ਸਾਹਿਲ ਨਾਰੰਗ, ਚਿਰਾਗ ਸਚਦੇਵਾ, ਅਬਰਾਰ ਅੰਜੁਮ, ਮਨੀਸ਼ ਕੁਮਾਰ ਅਤੇ ਜਗਮੀਤ ਸਿੰਘ ਵਿਰਕ ਸ਼ਾਮਲ ਹਨ।ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੇ ਟੈਕ ਸਪੋਰਟ ਸਕੈਮ ਕਾਰਨ ਪਿਛਲੇ ਸਾਲ ਅਮਰੀਕੀਆਂ ਨੂੰ ਕਰੀਬ 2.1 ਅਰਬ ਡਾਲਰ ਦਾ ਨੁਕਸਾਨ ਹੋਇਆ।

