ਆਪਣਾ ਪੰਜਾਬ ਮੀਡੀਆ: ਦਾਵੋਸ ਵਿੱਚ ਆਯੋਜਿਤ ਵਿਸ਼ਵ ਆਰਥਿਕ ਮੰਚ ਦੌਰਾਨ ਹੋਈ ਉੱਚ ਪੱਧਰੀ ਪੈਨਲ ਚਰਚਾ “AI Power Play” ਵਿੱਚ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਪ੍ਰੌਧੋਗਿਕੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਭਾਗ ਲਿਆ। ਇਸ ਚਰਚਾ ਵਿੱਚ ਮਾਈਕਰੋਸਾਫਟ ਦੇ ਪ੍ਰੈਜ਼ੀਡੈਂਟ ਬ੍ਰੈਡ ਸਮਿਥ ਅਤੇ ਆਈਐੱਮਐੱਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜੋਰਜੀਏਵਾ ਵਰਗੀਆਂ ਵਿਸ਼ਵ ਪੱਧਰੀ ਸ਼ਖ਼ਸੀਅਤਾਂ ਸ਼ਾਮਲ ਸਨ।
ਪੈਨਲ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਵੈਸ਼ਨਵ ਨੇ ਕਿਹਾ ਕਿ ਭਾਰਤ ਅੱਜ ਉਹਨਾਂ ਗਿਣਤੀ ਦੇ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਆਰਟੀਫੀਸ਼ਲ ਇੰਟੈਲੀਜੈਂਸ (AI) ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੱਸਿਆ ਕਿ ਭਾਰਤ ਨੇ ਚਿਪ ਡਿਜ਼ਾਈਨ, ਡਿਜ਼ੀਟਲ ਇਨਫਰਾਸਟਰੱਕਚਰ, ਡਾਟਾ, ਟੈਲੈਂਟ ਅਤੇ AI ਮਾਡਲਾਂ ਸਮੇਤ AI ਦੇ ਪੰਜੋ ਪੱਧਰਾਂ ‘ਤੇ ਵਿਵਸਥਿਤ ਤਰੱਕੀ ਕੀਤੀ ਹੈ।
ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਹੈ ਭਾਰਤੀ AI ਮਾਡਲ : ਅਸ਼ਵਨੀ ਵੈਸ਼ਨਵ
Leave a Comment

