ਭਾਰਤੀ ਫੌਜ `ਚ ਲਗਾਤਾਰ ਘੱਟ ਰਹੀ ਸਿੱਖ ਨੌਜਵਾਨਾਂ ਦੀ ਗਿਣਤੀ, ਫੌਜ ਨੇ ਜਤਾਈ ਚਿੰਤਾ

News Online
1 Min Read

ਆਪਣਾ ਪੰਜਾਬ ਮੀਡੀਆ: ਭਾਰਤੀ ਫੌਜ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜਿਸ ਨੂੰ ਲੈ ਕੇ ਫੌਜ ਵੱਲੋਂ ਚਿੰਤਾ ਜਤਾਈ ਗਈ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਪੰਜਾਬੀ ਨੌਜਵਾਨਾਂ ਦਾ ਰੁਝਾਨ ਹੁਣ ਤੇਜ਼ੀ ਨਾਲ ਵਿਦੇਸ਼ਾਂ ਵੱਲ ਵਧ ਰਿਹਾ ਹੈ, ਜਿਸ ਕਾਰਨ ਫੌਜੀ ਭਰਤੀ ਵਿੱਚ ਕਮੀ ਆ ਰਹੀ ਹੈ।


ਫੌਜੀ ਅਧਿਕਾਰੀਆਂ ਮੁਤਾਬਕ ਅਗਨੀਵੀਰ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਵੀ ਪੰਜਾਬੀ ਨੌਜਵਾਨਾਂ ਦਾ ਫੌਜ ਵੱਲ ਰੁਝਾਨ ਘਟਿਆ ਹੈ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਫੌਜ ਨੇ ਪੰਜਾਬੀ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ਵਿੱਚ ਵੱਧ ਤੋਂ ਵੱਧ ਭਰਤੀ ਹੋਣ ਦੀ ਅਪੀਲ ਕੀਤੀ ਹੈ।
ਭਾਰਤੀ ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਰੈਜੀਮੈਂਟ ਦੀ ਅਸਲੀ ਤਾਕਤ ਪੰਜਾਬ ਦੇ ਨੌਜਵਾਨ ਹਨ, ਜੋ ਪੀੜ੍ਹੀਆਂ ਤੋਂ ਚੱਲੀ ਆ ਰਹੀ ਸੇਵਾ, ਬਹਾਦਰੀ ਅਤੇ ਕੁਰਬਾਨੀ ਦੀ ਪਰੰਪਰਾ ਨੂੰ ਮਾਣ ਨਾਲ ਅੱਗੇ ਵਧਾਉਂਦੇ ਆ ਰਹੇ ਹਨ। ਫੌਜ ਨੇ ਦੱਸਿਆ ਕਿ ਚੁਣੌਤੀਆਂ ਦੇ ਬਾਵਜੂਦ ਸਿੱਖ ਰੈਜੀਮੈਂਟ ਨੇ ਹਮੇਸ਼ਾ ਉੱਚ ਮਿਆਰਾਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਲਗਾਤਾਰ ਭਾਰਤੀ ਫੌਜ ਦੀਆਂ ਉੱਚੀਆਂ ਉਮੀਦਾਂ ‘ਤੇ ਖਰੀ ਉਤਰਦੀ ਰਹੀ ਹੈ।

Share This Article
Leave a Comment

Leave a Reply