ਆਪਣਾ ਪੰਜਾਬ ਮੀਡੀਆ : ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਫ਼ਿਰੋਜਪੁਰ ਦੀ 16 ਸਾਲਾ ਵਿਦਿਆਰਥਣ ਹੇਜ਼ਲ ਨੇ ਕੈਨੇਡਾ ਵਿੱਚ ਹੋਈ ਕੌਮਾਂਤਰੀ ਹਿਊਮਨ ਰਾਈਟਸ ਸਮਿੱਟ ਆਫ਼ ਯੂਥ ਲੀਡਰ 2026 ਦੌਰਾਨ ਸਰਹੱਦੀ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਵਿਸ਼ਵ ਪੱਧਰ ਤੱਕ ਪਹੁੰਚਾਈ।
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਇਸ ਸਮਾਗਮ ਵਿੱਚ 40 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਏ।ਹੇਜ਼ਲ ਨੇ ਆਪਣੇ ਭਾਸ਼ਣ ਵਿੱਚ 1947 ਦੀ ਵੰਡ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਵੱਸੇ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਮੀਨੀ ਹੱਕਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਇਹ ਪਰਿਵਾਰ ਮਲਕੀਅਤ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਹੇਜ਼ਲ ਨੂੰ ਸਮਿੱਟ ਦੌਰਾਨ “ਯੰਗੈਸਟ ਡੈਲੀਗੇਟ ਐਵਾਰਡ” ਨਾਲ ਵੀ ਸਨਮਾਨਿਤ ਕੀਤਾ ਗਿਆ।

