ਕੈਨੇਡਾ ਦੇ ਸੀਨੀਅਰ ਯੂਨੀਅਰ ਕਲੱਬ ਨੇ ਕਰਵਾਇਆ ਸਭਿਆਚਾਰਕ ਮੇਲਾ

News Online
2 Min Read

ਗਿੱਧੇ ਭੰਗੜੇ ਤੇ ਹੋਰ ਪੰਜਾਬੀ ਨਾਚਾਂ ਨੇ ਖ਼ੂਬ ਬੰਨ੍ਹਿਆ ਰੰਗ


ਬਰੈਂਪਟਨ : ਆਪਣਾ ਪੰਜਾਬ ਮੀਡੀਆ : ਮਿਸੀਸਾਗਾ ਕੈਨੇਡਾ ਦੇ ਵੈਲੇ ਪਾਰਕ ਵਿੱਚ ਕੈਨੇਡਾ ਦੇ ਸੀਨੀਅਰ ਯੂਨੀਅਰ ਕਲੱਬ ਵੱਲੋਂ ਗਿੱਧਿਆਂ ਦੀ ਮੁਰਬੈਲ ਮਿਸਜ ਰੂਪ ਕੌਰ ਕਾਹਲੋਂ ਦੀ ਅਗਵਾਈ ਹੇਠ ਸਾਲਾਨਾ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ‘ਆਈ ਐੱਮ ਨੋ ਕੁਇਨ’ ਫ਼ਿਲਮ ਦੀ ਹੀਰੋਇਨ ਮੀਨੂੰ ਕਾਹਲੋਂ ਨੇ ਸ਼ਿਰਕਤ ਕੀਤੀ। ਮੇਲੇ ਦਾ ਆਗਾਜ਼ ਕਰਦਿਆਂ ਰੂਪ ਕਾਹਲੋਂ ਨੇ ਕਿਹਾ ਕਿ ਸਭਿਆਚਾਰ ਹੀ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ ਜਿਵੇਂ ਜ਼ਮੀਨ ਤੋਂ ਬਿਨਾਂ ਬੀਜ ਨਹੀਂ ਉਗ ਸਕਦੇ ਉਸੇ ਤਰ੍ਹਾਂ ਸਭਿਆਚਾਰ ਬਾਝੋਂ ਸੰਤੁਲਤ ਜੀਵਨ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸੱਤ ਸਮੁੰਦਰਾਂ ਤੋਂ ਪਾਰ ਜੇ ਪੰਜਾਬੀ ਸੁਖੀ ਵੱਸ ਰਹੇ ਹਨ ਤਾਂ ਇਸ ਦਾ ਨਤੀਜਾ ਰੁਜ਼ਗਾਰ ਤੇ ਸਭਿਆਚਾਰ ਹੀ ਹੈ। ਕੈਨੇਡਾ ਸਰਕਾਰ ਇੱਥੇ ਦੂਰੋਂ ਪਾਰੋ ਆ ਕੇ ਵਸੀਆਂ 200 ਤੋਂ ਵਧੇਰੇ ਕੌਮੀਅਤਾਂ ਦੇ ਸਭਿਆਚਾਰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਲਵੀਰ ਕਥੂਰੀਆ ਨੇ ਕਿਹਾ ਕਿ ਪੰਜਾਬੀ ਤੇ ਕੈਨੇਡਾ ਸ਼ਬਦ ਦੀ ਸਾਂਝ ਹੁਣ ਏਨੀ ਪੀਡੀ ਹੋ ਗਈ ਹੈ ਕਿ ਇਸ ਦੇ ਵੱਖੋ ਵੱਖਰੇ ਅਰਥ ਕਰਨੇ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਬਹੁਤ ਸਾਰੇ ਪੰਜਾਬੀ ਕਲਾਕਾਰ ਪੈਦਾ ਕੀਤੇ ਹਨ, ਜੋ ਭਾਰਤ ਸਮੇਤ ਦੁਨੀਆ ਭਰ ਵਿੱਚ ਰੰਗ ਬਿਖੇਰ ਰਹੇ ਹਨ। ਪੰਜਾਬੀ ਦੇ ਪ੍ਰਮੁੱਖ ਲ਼ੇਖਕ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ‘ਨੱਚਣ ਕੁੱਦਣ ਮਨ ਕਾ ਚਾਓ’ ਤੇ ਮਨੁੱਖ ਕਲਾਂ ਵਿੱਚ ਹੀ ਨਿਵਾਸ ਕਰਦਾ ਹੈ। ਜਸਪਾਲ ਸਿੰਘ ਕਾਹਲੋਂ ਨੇ ਆਏ ਕਲਾਕਾਰਾਂ ਤੇ ਦਰਸ਼ਕ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਮੇਲੇ ਨੂੰ ਤਾੜੀਆਂ ਦੀ ਗੂੰਜ ਵਿੱਚ ਰੁਖ਼ਸਤ ਕੀਤਾ।

Share This Article
Leave a Comment

Leave a Reply