ਟਰੰਪ ਪ੍ਰਸ਼ਾਸਨ ਤੇ ਯੂਨਵਰਸਿਟੀ ਵਿਚਾਲੇ ਖਿੱਚੋਤਾਣ ਦਰਮਿਆਨ ਭਾਰਤ ਵਾਪਸੀ ਬਾਰੇ ਸੋਚ ਰਹੇ ਨੇ ਕਈ ਵਿਦਿਆਰਥੀ
ਨੌਕਰੀਆਂ ਦੇ ਘਟ ਰਹੇ ਮੌਕਿਆਂ ਨੂੰ ਲੈ ਫਿ਼ਕਰ ਜਤਾਇਆ
ਨਿਊਯਾਰਕ : ਆਪਣਾ ਪੰਜਾਬ ਮੀਡੀਆ : ਹਾਰਵਰਡ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੀ ਯੂੁਨੀਵਰਸਿਟੀ ਖਿਲਾਫ਼ ਲਗਾਤਾਰ ਲੜਾਈ ਦੌਰਾਨ ਬੇਯਕੀਨੀ ਤੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਉਹ ਨੌਕਰੀ ਦੇ ਮੌਕਿਆਂ ਦੀ ਕਮੀ ਨੂੰ ਲੈ ਕੇ ਵੀ ਫਿ਼ਕਰਮੰਦ ਹਨ ਤੇ ਕਈ ਵਿਦਿਆਰਥੀ ਭਾਰਤ ਵਾਪਸੀ ਬਾਰੇ ਸੋਚ ਰਹੇ ਹਨ। ਹਾਰਵਰਡ ਇੰਟਰਨੈਸ਼ਨਲ ਆਫਿਸ ਦੀ ਵੈੱਬਸਾਈਟ ’ਤੇ ਉਪਲੱਬਧ ਅੰਕੜਿਆਂ ਮੁਤਾਬਕ ਅਕਾਦਮਿਕ ਸਾਲ 2024-25 ਲਈ ਹਾਰਵਰਡ ਯੂਨੀਵਰਸਿਟੀ ਅਧੀਨ ਸਾਰੇ ਸਕੂਲਾਂ ’ਚ ਭਾਰਤ ਦੇ 788 ਵਿਦਿਆਰਥੀ ਹਨ।ਹਾਰਵਰਡ ਕੈਨੇਡੀ ਸਕੂਲ ਤੋਂ ਪਿਛਲੇ ਮਹੀਨੇ ਗਰੈਜੂਏਟ ਹੋਏ ਇੱਕ ਭਾਰਤੀ ਵਿਦਿਆਰਥੀ ਨੇ ਅਪੀਲ ਕਰਦਿਆਂ ਕਿਹਾ, ਇਹ ਅਜਿਹਾ ਸਮਾਂ ਜਦੋਂ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ।