ਕਾਂਗੋ ਤੇ ਯੂਗਾਂਡਾ ਵਿੱਚ ਇਬੋਲਾ ਦਾ ਕਹਿਰ, 132 ਮੌਤਾਂ

News Online
1 Min Read

ਆਪਣਾ ਪੰਜਾਬ ਮੀਡੀਆ : World Health Organization (WHO) ਮੁਤਾਬਕ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ ਵਾਇਰਸ ਦੇ ਫੈਲਾਅ ਕਾਰਨ ਹੁਣ ਤੱਕ 528 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 132 ਲੋਕਾਂ ਦੀ ਮੌਤ ਹੋ ਚੁੱਕੀ ਹੈ।WHO ਨੇ ‘ਬੁੰਡੀਬੁਗਯੋ ਵਾਇਰਸ’ ਕਾਰਨ ਫੈਲੇ ਇਸ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਹੈ। ਯੂਗਾਂਡਾ ਵਿੱਚ ਸਾਹਮਣੇ ਆਏ 12 ਸ਼ੱਕੀ ਮਾਮਲਿਆਂ ਵਿੱਚੋਂ 2 ਦੀ ਪੁਸ਼ਟੀ ਹੋਈ ਹੈ।ਸੰਸਥਾ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਮਾਹਰ, ਮੋਬਾਈਲ ਲੈਬ ਅਤੇ ਐਮਰਜੈਂਸੀ ਸਪਲਾਈ ਭੇਜੀ ਗਈ ਹੈ। ਇਸਦੇ ਨਾਲ ਹੀ ਸਥਾਨਕ ਲੋਕਾਂ ਵਿੱਚ ਜਾਗਰੂਕਤਾ ਅਤੇ ਨਿਗਰਾਨੀ ਵੀ ਵਧਾਈ ਜਾ ਰਹੀ ਹੈ।
ਭਾਰਤ ਦਾ ਸਿਹਤ ਮੰਤਰਾਲਾ ਵੀ ਅਫ਼ਰੀਕੀ ਦੇਸ਼ਾਂ ਵਿੱਚ ਫੈਲ ਰਹੀ ਇਸ ਬਿਮਾਰੀ ’ਤੇ ਨਜ਼ਰ ਰੱਖ ਰਿਹਾ ਹੈ।

Share This Article
Leave a Comment

Leave a Reply