Congo ਵਿੱਚ Ebola Virus ਕਾਰਨ 131 ਮੌਤਾਂ

News Online
1 Min Read

ਆਪਣਾ ਪੰਜਾਬ ਮੀਡੀਆ : ਅਫਰੀਕੀ ਮੁਲਕ ਕਾਂਗੋ ਵਿੱਚ ਇਬੋਲਾ ਵਾਇਰਸ ਨਾਲ ਘੱਟੋ-ਘੱਟ 131 ਲੋਕਾਂ ਦੀ ਮੌਤ ਹੋ ਗਈ ਹੈ ਤੇ 500 ਤੋਂ ਜ਼ਿਆਦਾ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਇਬੋਲਾ ਵਾਇਰਸ ਨਾਲ ਨਜਿੱਠਣ ’ਚ ਸਰਕਾਰ ਨੇ ਦੇਰੀ ਕੀਤੀ। ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ 131 ਮੌਤਾਂ ਹੋਈਆਂ ਹਨ ਤੇ 513 ਕੇਸ ਮਿਲੇ ਹਨ; ਹਾਲਾਂਕਿ ਇਹ ਮੌਤਾਂ ਸ਼ੱਕੀ ਹਨ, ਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲ ਵਿੱਚ ਕਿੰਨੀਆਂ ਮੌਤਾਂ ਵਾਇਰਸ ਨਾਲ ਜੁੜੀਆਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਨੇ ਐਤਵਾਰ ਨੂੰ ਇਬੋਲਾ ਨੂੰ ਆਲਮੀ ਪੱਧਰ ਦੀ ਸਿਹਤ ਐਮਰਜੈਂਸੀ ਐਲਾਨਿਆ ਸੀ। ਸੰਗਠਨ ਨੇ ਅੱਜ ਕਿਹਾ ਕਿ ਅਦਾਰਾ ਇਸ ਮਹਾਮਾਰੀ ਦੇ ਪੱਧਰ ਤੇ ਫੈਲਣ ਦੀ ਰਫ਼ਤਾਰ ਤੋਂ ਬਹੁਤ ਚਿੰਤਤ ਹੈ।

Share This Article
Leave a Comment

Leave a Reply