ਪਟਿਆਲਾ ਜ਼ਿਲ੍ਹੇ ਦੇ ਅੱਠ ਪਿੰਡ ਮੁਹਾਲੀ ’ਚ ਸ਼ਾਮਲ, ਜ਼ਮੀਨਾਂ ਦੇ ਰੇਟ ਹੋਏ ਦੁੱਗਣੇ

Apna
2 Min Read
Double, land rates, including eight village Mohali of Patiala district

ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਨੇ ਪੂਰੀ ਕਵਾਇਦ ਨੂੰ ਕੀਤਾ ਮੁਕੰਮਲ

ਇਨ੍ਹਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਬਦਲਣ ਦੀ ਲੰਮੇ ਸਮੇਂ ਤੋਂ ਕਰ ਰਹੇ ਸੀ ਮੰਗ

ਖੇੜਾ ਗੱਜੂ, ਮਾਣਕਪੁਰ, ਨੱਤਿਆਂ, ਲੇਹਲਾਂ, ਹਦਾਇਤਪੁਰਾ, ਉੱਚਾ ਖੇੜਾ, ਊਰਨਾ ਤੇ ਚੰਗੇਰਾ ਸਬ-ਤਹਿਸੀਲ ਬਨੂੜ ’ਚ ਤਬਦੀਲ ਕੀਤੇ

ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ਜ਼ਿਲ੍ਹੇ ਵਿੱਚ ਮਿਲਾ ਦਿੱਤੇ ਗਏ ਹਨ। ਇਸ ਸਬੰਧੀ ਮਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਵੇਂ ਹੀ ਇਹ ਪਿੰਡ ਮੋਹਾਲੀ ਵਿੱਚ ਆਉਣਗੇ, ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ, ਉਨ੍ਹਾਂ ਦੀ ਜ਼ਮੀਨ ਦੀ ਕੀਮਤ ਵੀ ਵਧ ਜਾਏਗੀ, ਕਿਉਂਕਿ ਮੋਹਾਲੀ ਦਾ ਸਰਕਲ ਰੇਟ ਕਾਫ਼ੀ ਵੱਧ ਹੈ।

ਇਸ ਸਬੰਧੀ ਇੱਕ ਮਤਾ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ। ਪਟਿਆਲਾ ਦੇ ਜਿਹੜੇ ਪਿੰਡ ਮੋਹਾਲੀ ਵਿੱਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿੱਚ ਮਾਣਕਪੁਰ, ਖੇੜਾ ਗੰਜੂ, ਉਰਨਾ, ਚਾਂਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲਹਿਲਾ ਪਿੰਡ ਸ਼ਾਮਲ ਹਨ, ਇਹ ਪਿੰਡ ਰਾਜਪੁਰਾ ਤਹਿਸੀਲ ਅਧੀਨ ਆਉਂਦੇ ਸਨ, ਜਿਨ੍ਹਾਂ ਨੂੰ  ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਵੱਲੋਂ ਕਵਾਇਦ ਪੂਰੀ ਕਰਨ ਮਗਰੋਂ ਸ਼ਿਫਟ ਕੀਤਾ ਗਿਆ ਹੈ।

ਇਨ੍ਹਾਂ ਪਿੰਡਾਂ ਨੂੰ ਮੋਹਾਲੀ ਵਿੱਚ ਸ਼ਾਮਲ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ। ਇਸ ਤੋਂ ਬਾਅਦ ਕਪੂਰਥਲਾ ਨੂੰ ਸ਼ਾਮਲ ਕਰਨ ਸਬੰਧੀ ਡਾਇਰੈਕਟਰ ਲੈਂਡ ਰਿਕਾਰਡ, ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ। ਇਨ੍ਹਾਂ ਪਿੰਡਾਂ ਵਿੱਚ ਮਾਣਕਪੁਰ, ਖੇੜਾ ਗੰਜੂ, ਉਰਨਾ, ਚੰਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲਹਿਲਾ ਪਿੰਡ ਸ਼ਾਮਲ ਸਨ।

Share This Article
Leave a Comment

Leave a Reply