ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਵਿਨੈ ਕੁਮਾਰ ਸਕਸੈਨਾ ਦੀ ਥਾਂ ਲੈਣਗੇ

News Online
2 Min Read

ਆਪਣਾ ਪੰਜਾਬ ਮੀਡੀਆ : ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ LG ਬਣਨ ਲਈ ਤਿਆਰ ਹਨ ਅਤੇ ਉਹ ਵਿਨੈ ਕੁਮਾਰ ਸਕਸੈਨਾ ਦੀ ਜਗ੍ਹਾ ਲੈਣਗੇ। ਉਨ੍ਹਾਂ ਨੂੰ ਵਿਨੇ ਕੁਮਾਰ ਸਕਸੈਨਾ ਦੀ ਥਾਂ ’ਤੇ ਲਗਾਇਆ ਗਿਆ ਹੈ ਜਿਨ੍ਹਾਂ ਨੂੰ ਲੱਦਾਖ਼ ਦਾ ਉਪ ਰਾਜਪਾਲ ਬਣਾਇਆ ਗਿਆ। ਇਹ ਐਲਾਨ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਕੀਤਾ ਗਿਆ।

ਲੱਦਾਖ਼ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੂੰ ਤਬਦੀਲ ਕਰ ਕੇ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ। ਤਾਮਿਲਨਾਡੂ ਦੇ ਰਾਜਪਾਲ ਆਰ ਐੱਨ ਰਵੀ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨੰਦ ਕਿਸ਼ੋਰ ਯਾਦਵ ਨੂੰ ਨਾਗਾਲੈਂਡ, ਤਿਲੰਗਾਨਾ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੂੰ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤਿਲੰਗਾਨਾ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਤਾ ਹਸਨੈਨ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਹੈ।

ਦਸ ਦਈਏ ਕਿ ਸਾਬਕਾ ਡਿਪਲੋਮੈਟ, ਤਰਨਜੀਤ ਸਿੰਘ ਸੰਧੂ  ਇੱਕ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਹਨ ਅਤੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਅੰਬੈਸੀ ਵਿੱਚ ਬਤੋਰ ਅੰਬੈਸਡਰ ਦੋ ਵਾਰ ਸੇਵਾਵਾਂ ਨਿਭਾ ਚੁੱਕੇ ਹਨ। ਸੰਧੂ ਜਨਵਰੀ 2017 ਤੋਂ ਜਨਵਰੀ 2020 ਤੱਕ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵੀ ਰਹੇ। ਉਨ੍ਹਾਂ ਨੇ ਪਹਿਲਾਂ ਦਸੰਬਰ 2000 ਤੋਂ ਸਤੰਬਰ 2004 ਤੱਕ ਰਾਜਨੀਤਿਕ ਵਿੰਗ ਦੇ ਮੁਖੀ ਵਜੋਂ ਕੋਲੰਬੋ ਦੇ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਸੇਵਾ ਨਿਭਾਈ ਸੀ। ਸੰਧੂ ਨੇ 2024 ਵਿੱਚ ਭਾਜਪਾ ਦੀ ਟਿਕਟ ‘ਤੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ, ਜਿਸ ਵਿੱਚ ਉਹ ਹਾਰ ਗਏ ਸਨ।

Share This Article
Leave a Comment

Leave a Reply