Hardeep Puri ਦੀ ਧੀ ਨੂੰ ਜੈਫਰੀ ਐਪਸਟੀਨ ਨਾਲ ਜੋੜਨ ਵਾਲੀ ਸਮੱਗਰੀ 24 ਘੰਟੇ ਅੰਦਰ ਹਟਾਈ ਜਾਵੇ : ਹਾਈ ਕੋਰਟ

News Online
1 Min Read

ਆਪਣਾ ਪੰਜਾਬ ਮੀਡੀਆ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਬੇਟੀ ਹਿਮਾਯਨੀ ਪੁਰੀ ਨੂੰ ਸਜ਼ਾਯਾਫ਼ਤਾ ਅਮਰੀਕੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੋੜਨ ਵਾਲੀ ਸੋਸ਼ਲ ਮੀਡੀਆ ਸਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਮਿਨੀ ਪੁਸ਼ਕਰਨਾ ਨੇ ਕਈ ਉਪਭੋਗਤਾਵਾਂ (users) ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀ ਸਮੱਗਰੀ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਕਾਸ਼ਿਤ ਕਰਨ, ਪ੍ਰਸਾਰਿਤ ਕਰਨ ਜਾਂ ਫੈਲਾਉਣ ਤੋਂ ਵੀ ਰੋਕ ਦਿੱਤਾ ਹੈ।

ਇਸ ਸਬੰਧੀ ਹਿਮਾਯਨੀ ਪੁਰੀ ਦੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਉੱਚ ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੋਸਟਾਂ ਨਾ ਹਟਾਈਆਂ ਤਾਂ ਪਲੇਟਫਾਰਮ ਅਜਿਹੀ ਸਮੱਗਰੀ ਨੂੰ ਹਟਾ ਦੇਣਗੇ ਜਾਂ ਉਸ ਤੱਕ ਪਹੁੰਚ (access) ਨੂੰ ਬਲੌਕ ਕਰ ਦੇਣਗੇ। ਅਦਾਲਤ ਨੇ ਦੇਖਿਆ ਕਿ ਇਹ ਕੇਸ ਪਹਿਲੀ ਨਜ਼ਰੇ ਹਿਮਾਯਨੀ ਪੁਰੀ ਦੇ ਪੱਖ ਵਿੱਚ ਹੈ ਅਤੇ ਜੇਕਰ ਅੰਤਰਿਮ ਰਾਹਤ ਨਾ ਦਿੱਤੀ ਗਈ ਤਾਂ ਉਸ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਅਗਸਤ ਵਿੱਚ ਤੈਅ ਕੀਤੀ ਹੈ।

Share This Article
Leave a Comment

Leave a Reply