ਵਿਦੇਸ਼ ਰਹਿੰਦੇ ਕੈਨੇਡੀਅਨ ਵੋਟਰਾਂ ਲਈ ਵੋਟਿੰਗ ਸਿਸਟਮ ਵਿੱਚ ਸੁਧਾਰ ਦੀ ਉੱਠੀ ਮੰਗ

News Online
1 Min Read

ਆਪਣਾ ਪੰਜਾਬ ਮੀਡੀਆ : ਓਟਵਾ ਤੋਂ ਮਿਲੀ ਜਾਣਕਾਰੀ ਮੁਤਾਬਕ, ਵਿਦੇਸ਼ਾਂ ਵਿੱਚ ਰਹਿੰਦੇ ਕੈਨੇਡੀਅਨ ਨਾਗਰਿਕ ਵੋਟਿੰਗ ਵਿੱਚ ਘੱਟ ਹਿੱਸੇਦਾਰੀ ‘ਤੇ ਚਿੰਤਾ ਜਤਾਂਦੇ ਹੋਏ ਸੁਧਾਰ ਦੀ ਮੰਗ ਕਰ ਰਹੇ ਹਨ। ਟਿਮੋਥੀ ਵਿਏਲ, ਜੋ ਗਰਿੱਟਜ਼ ਐਬਰੌਡ, ਦੇ ਡਾਇਰੈਕਟਰ ਹਨ, ਨੇ ਕਿਹਾ ਕਿ ਲਗਭਗ 50 ਲੱਖ ਕੈਨੇਡੀਅਨ ਵਿਦੇਸ਼ਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕਰੀਬ 35 ਲੱਖ ਵੋਟ ਦੇਣ ਦੇ ਯੋਗ ਹਨ।

ਉਨ੍ਹਾਂ ਅਨੁਸਾਰ, ਵਿਦੇਸ਼ੀ ਵੋਟਰਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ, ਜਿਸਦਾ ਕਾਰਨ ਸਿਰਫ਼ ਮੇਲ ਰਾਹੀਂ ਵੋਟਿੰਗ, ਸਮੇਂ ਦੀ ਘਾਟ ਅਤੇ ਬੈਲਟ ਪਹੁੰਚਣ ਵਿੱਚ ਅਣਸ਼ਚਿਤਤਾ ਹੈ।ਜਰਮਨੀ ਵਿੱਚ ਰਹਿੰਦੇ ਡੈਨੀਅਲ ਸਕੂਕਾ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਵਿਦੇਸ਼ੀ ਵੋਟਰਾਂ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ।ਵੋਟਰਾਂ ਨੇ ਸੁਝਾਅ ਦਿੱਤਾ ਹੈ ਕਿ ਇਲੈਕਸ਼ਨਜ਼ ਕੈਨੇਡਾ ਨੂੰ ਪ੍ਰਣਾਲੀ ਆਧੁਨਿਕ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਦੂਤਾਵਾਸਾਂ ਜਾਂ ਕੌਂਸੂਲੇਟਾਂ ਵਿੱਚ ਸਿੱਧੀ ਵੋਟਿੰਗ ਅਤੇ ਆਨਲਾਈਨ ਵੋਟਿੰਗ ਦੇ ਥਦਲ ਸ਼ਾਮਲ ਹੋਣ।

Share This Article
Leave a Comment

Leave a Reply