ਮਿਲਾਨ ਓਲੰਪਿਕਸ : ਫਿਗਰ ਸਕੇਟਿੰਗ ਵਿੱਚ ਕੈਨੇਡੀਅਨ ਜੋੜੀ ਨੇ ਜਿੱਤਿਆ ਕਾਂਸੀ ਦਾ ਤਮਗਾ

News Online
1 Min Read

ਆਪਣਾ ਪੰਜਾਬ ਮੀਡੀਆ : ਲੰਮੇਂ ਸਮੇਂ ਤੋਂ ਕੈਨੇਡਾ ਨੂੰ ਜਿਸ ਓਲੰਪਿਕ ਮੈਡਲ ਦੀ ਲੋੜ ਸੀ ਉਹ ਆਖਿਰਕਾਰ ਮਿਲ ਹੀ ਗਿਆ। ਫਿਗਰ ਸਕੇਟਿੰਗ ਵਿੱਚ ਬਿਹਤਰੀਨ ਕਰਤਬ ਦਿਖਾ ਕੇ ਪਾਈਪਰ ਗਿੱਲਜ਼ ਤੇ ਪਾਲ ਪੌਇਰੀਅਰ ਨੇ ਮਿਲਾਨ ਵਿੱਚ ਚੱਲ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਵਿੱਚ ਕੈਨੇਡਾ ਲਈ ਕਾਂਸੀ ਦਾ ਤਮਗਾ ਜਿੱਤਿਆ। ਡੌਨ ਮੈਕਲੀਨ ਦੇ ਗਾਣੇ ਵਿਨਸੈਂਟ ਉੱਤੇ ਪਰਫੌਰਮ ਕਰਦਿਆਂ ਯੂਨੀਅਨਵਿੱਲ, ਓਨਟਾਰੀਓ ਦੀ ਇਸ ਕੈਨੇਡੀਅਨ ਜੋੜੀ ਨੇ 131·56 ਅੰਕ ਹਾਸਲ ਕਰਕੇ ਆਪਣੇ ਲਈ ਕਾਂਸੀ ਦਾ ਤਮਗਾ ਪੱਕਾ ਕੀਤਾ। ਸਾਬਕਾ ਕੈਨੇਡੀਅਨ ਸਕੇਟਰ ਲਾਅਰੈਂਸ ਫੌਰਨੀਅਰ ਬਿਊਡਰੀ ਤੇ ਗਿਲੌਮ ਸਿਜ਼ਰੌਨ ਨੇ 225·82 ਅੰਕ ਹਾਸਲ ਕਰਕੇ ਫਰਾਂਸ ਲਈ ਸੋਨ ਤਮਗੇ ਉੱਤੇ ਕਬਜਾ ਜਮਾਇਆ।ਮੈਡੀਸਨ ਚੌਕ ਤੇ ਇਵਾਨ ਬੇਟਸ ਦੀ ਅਮਰੀਕੀ ਜੋੜੀ 224·39 ਅੰਕ ਹਾਸਲ ਕਰਕੇ ਚਾਂਦੀ ਦਾ ਤਮਗਾ ਹਾਸਲ ਕਰਨ ਵਿੱਚ ਕਾਮਯਾਬ ਰਹੀ।

Share This Article
Leave a Comment

Leave a Reply