ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ Mohammed bin Salman ਨਾਲ ਫੋਨ `ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਦੌਰਾਨ ਦੋਨਾਂ ਨੇਤਾਵਾਂ ਨੇ ਮੱਧ-ਪੂਰਬ ਦੀ ਤਾਜ਼ਾ ਸਥਿਤੀ ਅਤੇ ਖੇਤਰ ਵਿੱਚ ਵਧ ਰਹੇ ਤਣਾਅ `ਤੇ ਵਿਚਾਰ-ਵਟਾਂਦਰਾ ਕੀਤਾ।ਪ੍ਰਧਾਨ ਮੰਤਰੀ ਕਾਰਨੀ ਨੇ ਈਰਾਨ ਵੱਲੋਂ ਸਾਊਦੀ ਅਰਬ ਖਿਲਾਫ਼ ਕੀਤੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਖੇਤਰ ਵਿੱਚ ਤਣਾਅ ਘਟਾਉਣ ਲਈ ਸਾਅੂਦੀ ਅਰਬ ਦੀ ਅਗਵਾਈ ਦੀ ਸਰਾਹਨਾ ਕੀਤੀ।
ਉਨ੍ਹਾਂ ਨੇ ਸੰਕਟ ਦੌਰਾਨ 300 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੂੰ ਸੁਰੱਖਿਅਤ ਤੌਰ `ਤੇ ਬਾਹਰ ਕੱਢਣ ਲਈ ਸਾਊਦੀ ਅਰਬ ਦੇ ਯਤਨਾਂ ਦਾ ਵੀ ਧੰਨਵਾਦ ਕੀਤਾ।ਗੱਲਬਾਤ ਦੌਰਾਨ ਦੋਨਾਂ ਨੇਤਾਵਾਂ ਨੇ ਊਰਜਾ, ਖੇਤੀ-ਖੁਰਾਕ, ਮਹੱਤਵਪੂਰਨ ਖਣਿਜ, ਰੱਖਿਆ ਅਤੇ ਹਵਾਈ ਉਦਯੋਗ ਸਮੇਤ ਕਈ ਖੇਤਰਾਂ ਵਿੱਚ ਕੈਨੇਡਾ-ਸਾਊਦੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ `ਤੇ ਜ਼ੋਰ ਦਿੱਤਾ। ਹਾਲੀਆ ਮੰਤਰੀ ਪੱਧਰ ਦੇ ਦੌਰੇ ਦੋਨਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਵਧਾਉਣ ਲਈ ਸਕਾਰਾਤਮਕ ਸੰਕੇਤ ਮੰਨੇ ਗਏ।

