ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿੱਚ ਪੰਜਾਬੀ ਪਰਿਵਾਰ ਨਾਲ ਜੁੜੇ ਇੱਕ ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ ਵਿੱਚ ਮੌਤ ਤੋਂ ਬਾਅਦ ਪੁਲੀਸ ਨੇ ਸੁਖਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ’ਤੇ ਬੱਚੇ ਦੀ ਦੇਹ ਲੁਕਾਉਣ, ਜਾਂਚ ਵਿੱਚ ਅੜਿੱਕਾ ਪਾਉਣ ਅਤੇ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਦੇ ਦੋਸ਼ ਲਗੇ ਹਨ।
ਹੈਲੀਫੈਕਸ ਪੁਲੀਸ ਮੁਤਾਬਕ ਹਸਪਤਾਲ ਸਟਾਫ਼ ਨੇ ਸ਼ੁੱਕਰਵਾਰ ਰਾਤ ਬੱਚਾ ਗਾਇਬ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਭਾਲ ਮੁਹਿੰਮ ਚਲਾਈ ਗਈ। ਬਾਅਦ ਵਿੱਚ ਓਲਡ ਕੋਚ ਰੋਡ ਇਲਾਕੇ ਵਿੱਚੋਂ ਬੱਚੇ ਦੀ ਦੇਹ ਬਰਾਮਦ ਹੋਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।

