ਦੱਖਣੀ-ਪੂਰਬੀ ਬ੍ਰਾਜ਼ੀਲ ਵਿੱਚ ਭਿਆਨਕ ਹੜ੍ਹ, ਮਿਨਾਸ ਗੇਰੇਸ ਸੂਬਾ ਤਬਾਹ

News Online
2 Min Read

ਆਪਣਾ ਪੰਜਾਬ ਮੀਡੀਆ : ਦੱਖਣੀ-ਪੂਰਬੀ ਬ੍ਰਾਜ਼ੀਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹਾਂ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਪੂਰੀ ਰਾਤ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਸਾਰੇ ਪੀੜਤ ਰੀਓ ਡੀ ਜਨੇਰੀਓ ਤੋਂ ਲਗਭਗ 310 ਕਿਲੋਮੀਟਰ ਉੱਤਰ ਵੱਲ ਸਥਿਤ ਜੁਈਜ਼ ਡੀ ਫੋਰਾ ਅਤੇ ਉਬਾ ਸ਼ਹਿਰਾਂ ਨਾਲ ਸੰਬੰਧਿਤ ਹਨ।
ਮਿਨਾਸ ਗੇਰੇਸ ਦੇ ਫਾਇਰ ਵਿਭਾਗ ਮੁਤਾਬਕ 33 ਲੋਕ ਅਜੇ ਵੀ ਲਾਪਤਾ ਹਨ, ਜਦਕਿ ਬੁੱਧਵਾਰ ਸਵੇਰ ਤੱਕ ਲਗਭਗ 3,000 ਨਿਵਾਸੀਆਂ ਨੂੰ ਸੁਰੱਖਿਆ ਕਾਰਨ ਆਪਣੇ ਘਰ ਛੱਡਣੇ ਪਏ।


ਲਗਭਗ 5,60,000 ਦੀ ਆਬਾਦੀ ਵਾਲੇ ਜੁਈਜ਼ ਡੀ ਫੋਰਾ ਸ਼ਹਿਰ ਦੀਆਂ ਗਲੀਆਂ ਚਿੱਕੜ ਨਾਲ ਭਰ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਹੋਰ ਭੂ-ਸਖਲਨ (landslides) ਦਾ ਖਤਰਾ ਬਣਿਆ ਹੋਇਆ ਹੈ। ਗੁਆਂਢੀ ਸ਼ਹਿਰ ਉਬਾ, ਜਿਸਦੀ ਆਬਾਦੀ ਕਰੀਬ 1,07,000 ਹੈ, ਵਿੱਚ ਵੀ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੋਵਾਂ ਸ਼ਹਿਰਾਂ ਦੇ ਮੇਅਰਾਂ ਨੇ ਸਕੂਲਾਂ ਵਿੱਚ ਕਲਾਸਾਂ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਜੁਈਜ਼ ਡੀ ਫੋਰਾ ਦੇ ਸਿਟੀ ਹਾਲ ਵੱਲੋਂ ਜਾਰੀ ਬਿਆਨ ਅਨੁਸਾਰ ਖ਼ਤਰੇ ਵਾਲੇ ਖੇਤਰਾਂ ਵਿੱਚ ਰਹਿੰਦੇ ਲਗਭਗ 600 ਪਰਿਵਾਰਾਂ ਨੂੰ ਸਥਾਨਕ ਸਕੂਲਾਂ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ ਹੈ। ਮੇਅਰ ਮਾਰਗਾਰੀਡਾ ਸਲੋਮਾਓ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਘੱਟੋ-ਘੱਟ 20 ਭੂ-ਸਖਲਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਦਕਿ ਇਸ ਮਹੀਨੇ ਆਮ ਤੋਂ ਦੁੱਗਣੀ ਬਾਰਿਸ਼ ਹੋ ਚੁੱਕੀ ਹੈ।

Share This Article
Leave a Comment

Leave a Reply