ਆਪਣਾ ਪੰਜਾਬ ਮੀਡੀਆ : ਬਰੈਂਪਟਨ ਦੇ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਕੌਮਾਂਤਰੀ ਮਾਂ-ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ 150 ਤੋਂ ਵੱਧ ਮੈਂਬਰਾਂ ਅਤੇ ਮਹਿਮਾਨਾਂ ਨੇ ਹਿੱਸਾ ਲਿਆ। ਕਲੱਬ ਦੇ ਚੇਅਰਪਰਸਨ ਗਿਆਨ ਪਾਲ, ਪ੍ਰਧਾਨ ਦਵਿੰਦਰ ਦੈਂਦ ਅਤੇ ਹੋਰ ਬੁਲਾਰਿਆਂ ਨੇ ਮਾਵਾਂ ਦੀ ਮਹਾਨ ਭੂਮਿਕਾ ਅਤੇ ਕੁਰਬਾਨੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੀਤ-ਸੰਗੀਤ, ਡਾਂਸ, ਯੋਗਾ ਅਤੇ ਹਾਸੇ-ਮਜ਼ਾਕ ਭਰੇ ਪ੍ਰੋਗਰਾਮਾਂ ਨੇ ਸਮਾਗਮ ਨੂੰ ਰੰਗੀਨ ਬਣਾਇਆ। ਮੁੱਖ ਮਹਿਮਾਨ MP ਅਮਨਦੀਪ ਸੋਢੀ ਅਤੇ ਰੀਜਨਲ ਕੌਂਸਲਰ ਰਵੀਨਾ ਸੰਤੋਸ ਨੇ ਵੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

