ਬੰਗਾਲ ਜਿੱਤਿਆ, ਹੁਣ ਪੰਜਾਬ ਜਿੱਤਾਂਗੇ’: ਅੰਮ੍ਰਿਤਸਰ ’ਚ ਭਾਜਪਾ ਆਗੂ ਤਰੁਣ ਚੁੱਘ ਨੇ ‘ਚਾਹ ਦੀ ਚੁਸਕੀ’ ਨਾਲ ਦਿੱਤਾ ਮੋਦੀ ਦਾ ਨਾਅਰਾ

News Online
2 Min Read

ਆਪਣਾ ਪੰਜਾਬ ਮੀਡੀਆ : ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (BJP) ਨੇ ਸੂਬੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਨੇ ਇਸ ਸਰਹੱਦੀ ਸੂਬੇ ਵਿੱਚ ਪੂਰੀ ਤਾਕਤ ਝੋਕਣ ਦਾ ਫੈਸਲਾ ਕੀਤਾ ਹੈ। ਇਸੇ ਰਣਨੀਤੀ ਤਹਿਤ ਪਾਰਟੀ ਦੇ ਕੌਮੀਂ ਜਨਰਲ ਸਕੱਤਰ ਤਰੁਣ ਚੁੱਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਹੈ : ‘ਬੰਗਾਲ ਜਿੱਤਿਆ, ਹੁਣ ਪੰਜਾਬ ਜਿੱਤਾਂਗੇ।’

ਸਵੇਰੇ ਅੰਮ੍ਰਿਤਸਰ ਵਿੱਚ ਤਰੁਣ ਚੁੱਘ ਨੇ ਸੈਂਕੜੇ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨਾਲ ਇੱਕ ਨੁੱਕੜ ਮੀਟਿੰਗ ਕੀਤੀ। ਭਾਜਪਾ ਦੇ ਕੌਮੀਂ ਹੈੱਡਕੁਆਰਟਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਅੰਮ੍ਰਿਤਸਰ ਦੇ ਜੰਮਪਲ ਤਰੁਣ ਚੁੱਘ ਖੁਦ ਚਾਹ ਤਿਆਰ ਕਰਦੇ ਅਤੇ ਵਰਕਰਾਂ ਨੂੰ ਪਿਲਾਉਂਦੇ ਨਜ਼ਰ ਆ ਰਹੇ ਹਨ। ਚੁੱਘ ਨੇ ਮੀਡੀਆ ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ‘ਚਾਹ ਪੇ ਚਰਚਾ’ ਰਾਹੀਂ ਜਨਤਾ ਤੱਕ ਪੀਐਮ ਮੋਦੀ ਦਾ ਇਹ ਵੱਡਾ ਸੰਦੇਸ਼ ਪਹੁੰਚਾਇਆ ਹੈ।

ਪੁਰਾਣੀਆਂ ਯਾਦਾਂ ਅਤੇ ਸਿਆਸੀ ਮਕਸਦ ਦਾ ਸੁਮੇਲਇਸ ਪ੍ਰੋਗਰਾਮ ਲਈ ਚੁਣਿਆ ਗਿਆ ਸਥਾਨ ਤਰੁਣ ਚੁੱਘ ਲਈ ਨਿੱਜੀ ਅਤੇ ਸਿਆਸੀ ਤੌਰ ’ਤੇ ਬਹੁਤ ਅਹਿਮ ਸੀ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇੱਕ ਸਭ ਤੋਂ ਪੁਰਾਣੇ ਚਾਹ ਦੇ ਖੋਖੇ (ਸਟਾਲ) ’ਤੇ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਵਿੱਚ ਮਿਠਾਈਆਂ ਵੀ ਵੰਡੀਆਂ। ਆਪਣੀ ਸਿਆਸੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਚੁੱਘ ਨੇ ਕਿਹਾ, “ਕਰੀਬ 40 ਸਾਲ ਪਹਿਲਾਂ, ਅੰਮ੍ਰਿਤਸਰ ਦੇ ਇਸੇ ਚਾਹ ਦੇ ਸਟਾਲ ਤੋਂ ਮੈਂ ਡੀ.ਏ.ਵੀ. ਕਾਲਜ ਦੀ ਕੰਟੀਨ ਅਤੇ ਸੈਂਟਰਲ ਅਸੈਂਬਲੀ ਵਿੱਚ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣਾ ਸਮਾਜਿਕ ਤੇ ਸਿਆਸੀ ਜੀਵਨ ਸ਼ੁਰੂ ਕੀਤਾ ਸੀ। ਅੱਜ ਉਸੇ ਚਾਹ ਦੀ ਚੁਸਕੀ ਨਾਲ ਅਸੀਂ ਪੰਜਾਬ ਵਿੱਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰ ਰਹੇ ਹਾਂ।

Share This Article
Leave a Comment

Leave a Reply