ਆਪਣਾ ਪੰਜਾਬ ਮੀਡੀਆ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਪ੍ਰਚਾਰ ਮੁਹਿੰਮ ਨੂੰ ਭਖਾਉਂਦਿਆਂ ਟੀ ਐੱਮ ਸੀ ਸਰਕਾਰ ਖ਼ਿਲਾਫ਼ ‘ਚਾਰਜਸ਼ੀਟ’ ਜਾਰੀ ਕੀਤੀ ਹੈ। ਬੰਗਾਲ ਦੀਆਂ ਚੋਣਾਂ ਨੂੰ ‘ਜੰਗ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੂਬੇ ਲਈ ਨਹੀਂ ਸਗੋਂ ਦੇਸ਼ ਦੀ ਸੁਰੱਖਿਆ ਲਈ ਵੀ ਅਹਿਮ ਹਨ।
ਇਥੇ ਪ੍ਰੈੱਸ ਕਾਨਫਰੰਸ ਦੌਰਾਨ ਮਮਤਾ ਬੈਨਰਜੀ ਸਰਕਾਰ ਖ਼ਿਲਾਫ਼ ‘ਚਾਰਜਸ਼ੀਟ’ ਜਾਰੀ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਟੀ ਐੱਮ ਸੀ ਦੇ 15 ਸਾਲ ਦੇ ਸ਼ਾਸਨ ਦੌਰਾਨ ਪੱਛਮੀ ਬੰਗਾਲ ਘੁਸਪੈਠੀਆਂ ਲਈ ਮੁਲਕ ਦਾ ਮੁੱਖ ਲਾਂਘਾ ਬਣ ਗਿਆ ਹੈ। ਉਨ੍ਹਾਂ ਕਿਹਾ, ‘‘ਟੀ ਐੱਮ ਸੀ ਦੀ ਪਰਚਾਉਣ ਦੀ ਸਿਆਸਤ, ਭ੍ਰਿਸ਼ਟਾਚਾਰ ਅਤੇ ਹਿੰਸਾ ਤੋਂ ਲੋਕ ਪ੍ਰੇਸ਼ਾਨ ਹਨ। ਮਮਤਾ ਦੀਦੀ ਨੇ ਹਮੇਸ਼ਾ ਪੀੜਿਤਾ ਹੋਣ ਦਾ ਪੱਤਾ ਖੇਡਿਆ ਹੈ। ਕਦੇ ਉਹ ਆਪਣੀਆਂ ਸੱਟਾਂ ਦੀ ਗੱਲ ਕਰਦੀ ਹੈ ਅਤੇ ਕਦੇ ਉਹ ਚੋਣ ਕਮਿਸ਼ਨ ਨੂੰ ਮਾੜਾ ਆਖਦੀ ਹੈ ਪਰ ਬੰਗਾਲ ਦੇ ਲੋਕ ਮਮਤਾ ਦੀਦੀ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ।

