ਆਪਣਾ ਪੰਜਾਬ ਮੀਡੀਆ: ਆਸਟਰੇਲੀਆ ਦੀ ਸੰਸਦ ਨੇ ਗੰਨਾਂ ਸਬੰਧੀ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਫ਼ਰਤੀ ਤਕਰੀਰ ਵਿਰੋਧੀ ਕਾਨੂੰਨਾਂ ’ਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਪਿਛਲੇ ਮਹੀਨੇ ਸਿਡਨੀ ਵਿੱਚ ਯਹੂਦੀ ਤਿਉਹਾਰ ਦੌਰਾਨ ਹੋਏ ਹਮਲੇ, ਜਿਸ ਵਿੱਚ 15 ਲੋਕ ਮਾਰੇ ਗਏ ਸਨ, ਤੋਂ ਬਾਅਦ ਚੁੱਕਿਆ ਗਿਆ ਹੈ।
ਨਵੇਂ ਕਾਨੂੰਨ ਤਹਿਤ ਗੰਨ ਰੱਖਣ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਸਰਕਾਰੀ ਫੰਡਿੰਗ ਨਾਲ ਹਥਿਆਰ ਵਾਪਸ ਕਰਨ ’ਤੇ ਮੁਆਵਜ਼ਾ ਦਿੱਤਾ ਜਾਵੇਗਾ। ਨਫ਼ਰਤੀ ਭਾਸ਼ਣ ਵਿਰੋਧੀ ਬਿੱਲ ਅਧੀਨ ਹਿਜ਼ਬ ਉਤ-ਤਹਿਰੀਰ ਵਰਗੇ ਨਫ਼ਰਤੀ ਸਮੂਹਾਂ ’ਤੇ ਪਾਬੰਦੀ ਦੀ ਵਿਵਸਥਾ ਹੋਵੇਗੀ। ਹਥਿਆਰਾਂ ਨਾਲ ਜੁੜਿਆ ਬਿੱਲ ਸੈਨੇਟ ਤੋਂ ਪਾਸ ਹੋ ਚੁੱਕਾ ਹੈ, ਜਦਕਿ ਨਫ਼ਰਤੀ ਤਕਰੀਰ ਵਿਰੋਧੀ ਬਿੱਲ ਭਲਕੇ ਪਾਸ ਹੋਣ ਦੀ ਉਮੀਦ ਹੈ।

