ਆਪਣਾ ਪੰਜਾਬ ਮੀਡੀਆ : ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ, ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਸਿੱਕਮ ਵਿੱਚ ਲਾਗੂ ਹੋਣ ਜਾ ਰਿਹਾ ਹੈ। ਇਹ ਕਾਨੂੰਨ ਸਿੱਖ ਜੋੜਿਆਂ ਨੂੰ ਆਪਣੇ ਖ਼ਾਸ ਕਾਨੂੰਨੀ ਢਾਂਚੇ ਤਹਿਤ ਆਪਣੇ ਰਵਾਇਤੀ ਵਿਆਹਾਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਸਿੱਕਮ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਰਵਾਇਤੀ ‘ਆਨੰਦ ਕਾਰਜ’ ਰਸਮਾਂ ਤਹਿਤ ਕੀਤੇ ਗਏ ਵਿਆਹਾਂ ਨੂੰ ਸਿੱਧੇ ਤੌਰ ’ਤੇ ਰਜਿਸਟਰ ਕਰਾਉਣ ਦੀ ਸਹੂਲਤ ਮਿਲੇਗੀ।
ਸਤੰਬਰ 2025 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸੂਬੇ ਵਿੱਚ ਇਸ 1909 ਦੇ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਰਜਿਸਟਰੇਸ਼ਨ ਦੇ ਉਦੇਸ਼ ਲਈ ਕਈ ਸਿੱਖ ਜੋੜੇ ਹਿੰਦੂ ਮੈਰਿਜ ਐਕਟ 1955 ਤਹਿਤ ਆਪਣੇ ਵਿਆਹਾਂ ਨੂੰ ਰਜਿਸਟਰ ਕਰਵਾਉਂਦੇ ਆ ਰਹੇ ਹਨ। ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ 14 ਮਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ‘‘ਕੇਂਦਰ ਸਰਕਾਰ ਪਹਿਲੀ ਜੂਨ, 2026 ਨੂੰ ਉਸ ਤਰੀਕ ਵਜੋਂ ਤੈਅ ਕਰਦੀ ਹੈ ਜਿਸ ਦਿਨ ਤੋਂ ‘ਆਨੰਦ ਮੈਰਿਜ ਐਕਟ, 1909’ ਦੇ ਉਪਬੰਧ ਸਿੱਕਮ ਰਾਜ ਵਿੱਚ ਲਾਗੂ ਹੋਣਗੇ।

