ਆਪਣਾ ਪੰਜਾਬ ਮੀਡੀਆ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ਵਿੱਚ ਦੋ ਵੀਡੀਓ ਸਬੂਤ ਪੇਸ਼ ਕਰਕੇ ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਐਕਟ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਬਚਾਅ ਪੱਖ ਨੇ ਦਲੀਲ ਦਿੱਤੀ ਕਿ ਇੱਕ ਵੀਡੀਓ ਵਿੱਚ ਜ਼ਖ਼ਮੀ ਦੱਸੇ ਗਏ ਪੁਲੀਸ ਅਧਿਕਾਰੀ ਹੋਰ ਅਧਿਕਾਰੀਆਂ ਨਾਲ ਥਾਣੇ ਵਿੱਚ ਮੌਜੂਦ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੱਟ ਗੰਭੀਰ ਹੁੰਦੀ ਤਾਂ ਅਧਿਕਾਰੀ ਹਸਪਤਾਲ ਵਿੱਚ ਹੋਣਾ ਚਾਹੀਦਾ ਸੀ।ਦੂਜੀ ਵੀਡੀਓ ਵਿੱਚ ਅੰਮ੍ਰਿਤਪਾਲ ਵੱਲੋਂ ਪਹਿਲਾਂ ਹੀ ਪੇਸ਼ ਹੋਣ ਦਾ ਐਲਾਨ ਕਰਨ ਦੀ ਗੱਲ ਸਾਹਮਣੇ ਆਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅਤੇ ਦੋਸ਼ ਤੈਅ ਕਰਨ ਲਈ ਭਲਕੇ ਦੀ ਤਰੀਕ ਨਿਰਧਾਰਤ ਕੀਤੀ ਹੈ।
ਅੰਮ੍ਰਿਤਪਾਲ ਮਾਮਲੇ ‘ਚ ਬਚਾਅ ਪੱਖ ਵੱਲੋਂ ਵੀਡੀਓ ਸਬੂਤ ਪੇਸ਼
Leave a Comment

