America ’ਚ Petrol ਤੋਂ federal tax ਹਟਾਉਣ ਦੀ ਤਿਆਰੀ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਲਈ ਪੈਟਰੋਲ ’ਤੇ ਲੱਗਣ ਵਾਲਾ ਸੰਘੀ ਟੈਕਸ ਹਟਾਉਣ ਦੀ ਤਿਆਰੀ ਕਰ ਰਹੇ ਹਨ; ਹਾਲਾਂਕਿ ਰਾਸ਼ਟਰਪਤੀ ਇਹ ਫ਼ੈਸਲਾ ਆਪਣੇ ਤੌਰ ’ਤੇ ਲਾਗੂ ਨਹੀਂ ਕਰ ਸਕਦੇ। ਇਸ ਲਈ ਮੁਲਕ ਦੀ ਸੰਸਦ (ਕਾਂਗਰਸ) ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।


ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮੱਰਾ ਦੇ ਕੰਮਾਂ ਲਈ ਵਾਹਨਾਂ ’ਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਹਨ। ਏ ਏ ਏ ਮੋਟਰ ਕਲੱਬ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ (3 ਡਾਲਰ) ਨਾਲੋਂ ਤਕਰੀਬਨ ਪੰਜਾਹ ਫ਼ੀਸਦੀ ਵੱਧ ਹੈ। ਇਸ ਵੇਲੇ ਪੈਟਰੋਲ ’ਤੇ 18.4 ਸੈਂਟ ਅਤੇ ਡੀਜ਼ਲ ’ਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ।ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ।

ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟ ਛੋਟੀ ਜਾਪਦੀ ਹੈ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਇਹ ਮਦਦਗਾਰ ਸਾਬਤ ਹੋਵੇਗੀ।ਹਾਲਾਤ ਨਾਲ ਨਜਿੱਠਣ ਲਈ ਅਮਰੀਕਾ ਨੇ ਆਪਣੇ ਰਣਨੀਤਕ ਭੰਡਾਰ ’ਚੋਂ ਲੱਖਾਂ ਬੈਰਲ ਤੇਲ ਛੱਡਿਆ ਹੈ ਅਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ ਹਨ। ਇਸ ਤੋਂ ਇਲਾਵਾ ਮੱਧ ਪੂਰਬ ਦੇ ਤੇਲ ’ਤੇ ਨਿਰਭਰ ਦੇਸ਼ਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

Share This Article
Leave a Comment

Leave a Reply