ਕਨੇਡਾ ਦੇ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਦਾ ਪਿੰਡ ਸ਼ਾਹਬਾਦ ਵਿੱਚ ਸਥਾਨਕ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਭਰਵਾਂ ਸਵਾਗਤ

News Online
2 Min Read

ਆਪਣਾ ਪੰਜਾਬ ਮੀਡੀਆ : 13 ਅੱਜ ਪਿੰਡ ਸ਼ਾਹਬਾਦ ਵਿੱਚ ਕਨੇਡਾ ਤੋਂ ਪਹੁੰਚੇ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਦੇ ਦੌਰੇ ਦੌਰਾਨ ਸਥਾਨਕ ਵਸਨੀਕਾਂ ਵੱਲੋਂ ਉਨ੍ਹਾਂ ਦਾ ਭਰਪੂਰ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਵੱਲੋਂ ਐਮ.ਐਲ.ਏ. ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਲਾਕੇ ਦੇ ਵਿਕਾਸ ਨਾਲ ਸੰਬੰਧਿਤ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਦੌਰੇ ਦੌਰਾਨ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਆਪਣੇ ਪਿੰਡਾਂ ਅਤੇ ਮਿੱਟੀ ਨਾਲ ਗਹਿਰਾ ਨਾਤਾ ਰੱਖਦੇ ਹਨ ਅਤੇ ਉਹ ਹਮੇਸ਼ਾ ਸਮਾਜਿਕ, ਸਿੱਖਿਆ ਅਤੇ ਵਿਕਾਸ ਸੰਬੰਧੀ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਦਾ ਯੋਗਦਾਨ ਪੰਜਾਬ ਦੇ ਪਿੰਡਾਂ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਹਰਵਿੰਦਰਪਾਲ ਸਿੰਘ ਸ਼ਾਹਬਾਦ ਵੱਲੋਂ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਨਾਲ ਵੱਖ-ਵੱਖ ਸਮਾਜਿਕ ਅਤੇ ਵਿਕਾਸੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਕਨੇਡਾ ਵਿੱਚ ਰਹਿ ਰਹੇ ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਗੰਭੀਰ ਚਰਚਾ ਕੀਤੀ ਗਈ।

ਇਸ ਮੌਕੇ ਨਵਦੀਪ ਸਿੰਘ ਪੰਨੂ ਨਗਰ ਕੌਂਸਲ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰਜਿੰਦਰ ਸਿੰਘ ਪੱਡਾ, ਮੁਖਵੰਤ ਸਿੰਘ ਕਾਹਲੋ, ਸ਼ੁਭਪ੍ਰੀਤ ਸਿੰਘ ਕਾਹਲੋ, ਸੁਖਵਿੰਦਰ ਸਿੰਘ ਕਾਹਲੋ, ਸਿਮਰਜੀਤ ਸਿੰਘ ਵਾਰ, ਲਵਪ੍ਰੀਤ ਸਿੰਘ ਵਾਰ, ਗੁਰਬਖਸ਼ ਸਿੰਘ ਸੰਗਤਪੁਰ, ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ ਕਾਹਲੋ, ਮਨਪ੍ਰੀਤ ਸਿੰਘ ਕਾਹਲੋ, ਸੰਤੋਸ਼ ਕੁਮਾਰ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।

Share This Article
Leave a Comment

Leave a Reply