ਅਕਾਲੀ ਦਲ ਦੀਆਂ ਰੈਲੀਆਂ ਤੋਂ ‘ਆਪ’ ਘਬਰਾਈ: ਸੁਖਬੀਰ

News Online
1 Min Read

ਆਪਣਾ ਪੰਜਾਬ ਮੀਡਿਆ : ਪਟਿਆਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਦੇ ਹਵਾਲੇ ਨਾਲ ਪਾਈ ਕਿੱਕਲੀ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, ‘‘ਉਹਦੇ ਅੱਠ ਮਹੀਨੇ ਰਹਿ ਗਏ, ਇਸ ਤੋਂ ਬਾਅਦ ਤਾਂ ਜੇਲ੍ਹ ’ਚ ਹੀ ਉਸ ਦੀਆਂ ਕਿੱਕਲੀਆਂ ਪੈਣਗੀਆਂ।’’

ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ, ‘‘ਜੇ ਮੁੱਖ ਮੰਤਰੀ ਖ਼ੁਦ ਨੂੰ ਲੋਕ ਹਿਤੂ ਮੰਨਦੇ ਹਨ ਤਾਂ ਉਹ ਬਿਨਾਂ ਸਕਿਉਰਿਟੀ ਤੋਂ ਕਿਸੇ ਵੀ ਪਿੰਡ ’ਚ ਜਾ ਕੇ ਵਿਖਾਉਣ।’’ਸੁਖਬੀਰ ਸਿੰਘ ਬਾਦਲ ਅੱਜ ਇੱਥੋਂ ਦੇ ਪਿੰਡ ਬਾਰਨ ਵਿੱਚ ਪਟਿਆਲਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵੱਲੋਂ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਰੈਲੀ ਵਿੱਚ ਇਕੱਠ ਤੋਂ ਬਾਗੋ-ਬਾਗ ਹੋਏ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਸਮਝ ਗਏ ਹਨ ਕਿ ਸਿਰਫ਼ ਅਕਾਲੀ ਦਲ ਹੀ ਲੋਕਾਂ ਦੀ ਆਵਾਜ਼ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ ਵਿਚਲੇ ਭਾਰੀ ਇਕੱਠਾਂ ਤੋਂ ਘਬਰਾ ਕੇ ਹੀ ‘ਆਪ’ ਨੇ ਰੈਲੀਆਂ ਸ਼ੁਰੂ ਕੀਤੀਆਂ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਜਿੱਥੇ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਦੇ ਕੰਮ ਗਿਣਾਏ ਉਥੇ ਹੀ ਲੋਕਾਂ ਨੂੰ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਅਪੀਲ ਕੀਤੀ।

Share This Article
Leave a Comment

Leave a Reply