ਪੈਟਰੋਲ ਮਹਿੰਗਾ ਹੋਣ ਨਾਲ ਪਾਰਸਲ ਡਿਲੀਵਰੀ ਪ੍ਰਭਾਵਿਤ, ਨੌਜਵਾਨ ਹੜਤਾਲ ’ਤੇ

News Online
1 Min Read

ਆਪਣਾ ਪੰਜਾਬ ਮੀਡੀਆ : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਹੁਣ ਪਾਰਸਲ ਡਿਲੀਵਰੀ ਸੇਵਾਵਾਂ ’ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ। Barnala ਵਿੱਚ ਡਿਲੀਵਰੀ ਕਰਨ ਵਾਲੇ ਨੌਜਵਾਨ ਘੱਟ ਉਜਰਤ ਅਤੇ ਵਧਦੇ ਖ਼ਰਚਿਆਂ ਤੋਂ ਤੰਗ ਆ ਕੇ ਹੜਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਲੋਕਾਂ ਤੱਕ ਆਨਲਾਈਨ ਪਾਰਸਲ ਨਹੀਂ ਪਹੁੰਚ ਰਹੇ।ਡਿਲੀਵਰੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕ ਪਾਰਸਲ ਦੇ ਸਿਰਫ਼ 10 ਤੋਂ 16 ਰੁਪਏ ਮਿਲਦੇ ਹਨ, ਜਦਕਿ ਪੈਟਰੋਲ ’ਤੇ ਹੀ ਵੱਡਾ ਖ਼ਰਚ ਹੋ ਜਾਂਦਾ ਹੈ। ਹੜਤਾਲ ਕਰ ਰਹੇ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਕੰਪਨੀਆਂ ਪ੍ਰਤੀ ਡਿਲੀਵਰੀ ਰੇਟ ਵਧਾਉਣ ਜਾਂ ਵੱਖਰਾ ਪੈਟਰੋਲ ਭੱਤਾ ਦੇਣ।ਕਰੀਬ 20 ਤੋਂ 22 ਡਿਲੀਵਰੀ ਕਰਮਚਾਰੀ ਕੰਮ ਬੰਦ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ।

Share This Article
Leave a Comment

Leave a Reply