ਯੂਰਪੀ ਸਾਥੀਆਂ ਨਾਲ ਤਣਾਅ ਦਰਮਿਆਨ ਟਰੰਪ ਜੀ-7 ਸਮਿੱਟ ’ਚ ਹੋਣਗੇ ਸ਼ਾਮਲ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ Donald Trump ਜੂਨ ਵਿੱਚ ਫਰਾਂਸ ਵਿੱਚ ਹੋਣ ਵਾਲੇ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਹ ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ Évian-les-Bains ਸ਼ਹਿਰ ਵਿੱਚ ਹੋਵੇਗਾ। ਰਿਪੋਰਟਾਂ ਮੁਤਾਬਕ ਇਸ ਦੌਰਾਨ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਵਪਾਰ, ਇਮੀਗ੍ਰੇਸ਼ਨ, ਗਲੋਬਲ ਸੁਰੱਖਿਆ ਅਤੇ ਈਰਾਨ ਸੰਕਟ ’ਤੇ ਚਰਚਾ ਹੋਵੇਗੀ।


ਟਰੰਪ ਦੇ ਬ੍ਰਿਟੇਨ, ਫਰਾਂਸ, ਜਰਮਨੀ ਅਤੇ ਇਟਲੀ ਵਰਗੇ ਯੂਰਪੀ ਸਾਥੀ ਦੇਸ਼ਾਂ ਨਾਲ ਈਰਾਨ ਮਾਮਲੇ ’ਤੇ ਮਤਭੇਦ ਵਧੇ ਹੋਏ ਹਨ। ਟਰੰਪ ਨੇ NATO ਦੇਸ਼ਾਂ ’ਤੇ ਅਮਰੀਕਾ ਦਾ ਪੂਰਾ ਸਾਥ ਨਾ ਦੇਣ ਦੇ ਦੋਸ਼ ਵੀ ਲਗਾਏ ਹਨ।ਜਰਮਨ ਚਾਂਸਲਰ Friedrich Merz ਨੇ ਹਾਲ ਹੀ ਵਿੱਚ ਅਮਰੀਕਾ ਨੂੰ NATO ਦਾ ਅਹਿਮ ਸਾਥੀ ਦੱਸਿਆ, ਹਾਲਾਂਕਿ ਇਸ ਤੋਂ ਪਹਿਲਾਂ ਉਹ ਟਰੰਪ ਦੀ ਨੀਤੀ ਦੀ ਆਲੋਚਨਾ ਕਰ ਚੁੱਕੇ ਹਨ। ਉੱਥੇ ਹੀ ਟਰੰਪ ਨੇ ਫਰਾਂਸੀਸੀ ਰਾਸ਼ਟਰਪਤੀ Emmanuel Macron ’ਤੇ ਵੀ ਨਿੱਜੀ ਟਿੱਪਣੀਆਂ ਕਰਕੇ ਵਿਵਾਦ ਖੜ੍ਹਾ ਕੀਤਾ ਸੀ।

Share This Article
Leave a Comment

Leave a Reply