ਚੀਨ ਨਾਲ ਜੁੜੇ 10 ਅਰਬ ਡਾਲਰ ਦੇ ਠੱਗੀ ਰੈਕਟ ਦਾ ਅਮਰੀਕਾ ਨੇ ਕੀਤਾ ਪਰਦਾਫਾਸ਼

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਚੀਨ ਨਾਲ ਜੁੜੇ ਇੱਕ ਵੱਡੇ ਆਨਲਾਈਨ ਠੱਗੀ ਰੈਕਟ ਦਾ ਖੁਲਾਸਾ ਕੀਤਾ ਹੈ, ਜਿਸ ਰਾਹੀਂ ਹਰ ਸਾਲ ਅਮਰੀਕੀ ਨਾਗਰਿਕਾਂ ਤੋਂ ਕਰੀਬ 10 ਅਰਬ ਡਾਲਰ ਦੀ ਠੱਗੀ ਕੀਤੀ ਜਾ ਰਹੀ ਹੈ। ਅਮਰੀਕੀ ਹਾਊਸ ਸਿਲੈਕਟ ਕਮੇਟੀ ਦੀ ਰਿਪੋਰਟ ਮੁਤਾਬਕ ਇਹ ਜਾਲ ਕੈਂਬੋਡੀਆ ਅਤੇ ਮਿਆਂਮਾਰ ਵਰਗੇ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਸਦਾ ਸਬੰਧ ਮਨੁੱਖੀ ਤਸਕਰੀ, ਸਾਇਬਰ ਅਪਰਾਧ ਅਤੇ ਗੈਰਕਾਨੂੰਨੀ ਵਿੱਤੀ ਗਤੀਵਿਧੀਆਂ ਨਾਲ ਹੈ।

ਕਮੇਟੀ ਦੇ ਚੇਅਰਮੈਨ John Moolenaar ਨੇ ਕਿਹਾ ਕਿ ਚੀਨ ਨਾਲ ਜੁੜੇ ਇਹ ਸਕੈਮ ਸੈਂਟਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ। ਉੱਥੇ ਹੀ Ro Khanna ਨੇ ਕਿਹਾ ਕਿ ਹਜ਼ਾਰਾਂ ਲੋਕਾਂ ਨੂੰ ਨਕਲੀ ਨੌਕਰੀਆਂ ਦੇ ਝਾਂਸੇ ਨਾਲ ਇਨ੍ਹਾਂ ਕੇਂਦਰਾਂ ਵਿੱਚ ਫਸਾ ਕੇ ਜ਼ਬਰਦਸਤੀ ਆਨਲਾਈਨ ਠੱਗੀਆਂ ਕਰਵਾਈਆਂ ਜਾਂਦੀਆਂ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਨੈੱਟਵਰਕ ਕ੍ਰਿਪਟੋਕਰੰਸੀ, ਸ਼ੈੱਲ ਕੰਪਨੀਆਂ ਅਤੇ ਅੰਡਰਗ੍ਰਾਊਂਡ ਬੈਂਕਿੰਗ ਰਾਹੀਂ ਪੈਸਾ ਧੋਣ ਦਾ ਕੰਮ ਕਰਦੇ ਹਨ। ਹਾਲਾਂਕਿ ਰਿਪੋਰਟ ਨੇ ਚੀਨੀ ਸਰਕਾਰ ਨੂੰ ਸਿੱਧੇ ਤੌਰ ’ਤੇ ਦੋਸ਼ੀ ਨਹੀਂ ਠਹਿਰਾਇਆ, ਪਰ ਕਮਜ਼ੋਰ ਕਾਰਵਾਈ ਨੂੰ ਇਸ ਵਾਧੇ ਲਈ ਜ਼ਿੰਮੇਵਾਰ ਦੱਸਿਆ ਹੈ।

Share This Article
Leave a Comment

Leave a Reply