ਨਾਟੋ ਦੀ ਸਭ ਤੋਂ ਉੱਚੀ ਫੌਜ ਦੀ ਕਮੇਟੀ ਲਈ ਕੈਨੇਡਾ ਵੱਲੋਂ ਜਨਰਲ ਜੈਨੀ ਕੈਰੀਗਨਨ ਦਾ ਨਾਮ ਅੱਗੇ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੀ ਲਿਬਰਲ ਸਰਕਾਰ ਨੇ ਦੇਸ਼ ਦੀ ਸਭ ਤੋਂ ਉੱਚੀ ਫੌਜੀ ਅਧਿਕਾਰੀ ਜੈਨੀ ਕੈਰੀਗਨਨ ਨੂੰ ਨਾਟੋ ਦੀ ਮਿਲਟਰੀ ਕਮੇਟੀ ਦੇ ਅਗਲੇ ਚੇਅਰ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਹ ਅਹੁਦਾ ਅਗਲੇ ਸਾਲ ਖਾਲ੍ਹੀ ਹੋਣਾ ਹੈ ਅਤੇ ਇਸ ਲਈ ਚੋਣ ਸਤੰਬਰ 2026 ਵਿੱਚ ਕਰਵਾਈ ਜਾਵੇਗੀ। ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਸ ਨਾਮਜ਼ਦਗੀ ਦਾ ਐਲਾਨ ਕਰਦਿਆਂ ਕਿਹਾ ਕਿ ਜਨਰਲ ਕੈਰੀਗਨਨ ਅਗਲੇ ਸਾਲ ਤੱਕ ਆਪਣੀ ਮੌਜੂਦਾ ਜਿ਼ੰਮੇਵਾਰੀ ਨਿਭਾਉਂਦੇ ਰਹਿਣਗੇ।

ਇਸ ਵੇਲੇ ਨਾਟੋ ਮਿਲਟਰੀ ਕਮੇਟੀ ਦੇ ਚੇਅਰ ਇਟਲੀ ਦੀ ਨੇਵੀ ਦੇ ਐਡਮਿਰਲ ਜੀਸੈਪ ਕੈਵੋ ਡਰਾਗੋਨੇ ਹਨ, ਜਿਨ੍ਹਾਂ ਦਾ ਕਾਰਜਕਾਲ ਅਗਲੀਆਂ ਗਰਮੀਆਂ ਵਿੱਚ ਸਮਾਪਤ ਹੋ ਰਿਹਾ ਹੈ। ਨਾਟੋ ਮਿਲਟਰੀ ਕਮੇਟੀ ਦਾ ਚੇਅਰ ਨਾਟੋ ਦੇ ਸਕੱਤਰ ਜਨਰਲ ਲਈ ਸਭ ਤੋਂ ਸੀਨੀਅਰ ਫੌਜੀ ਸਲਾਹਕਾਰ ਹੁੰਦਾ ਹੈ ਅਤੇ 32 ਮੈਂਬਰ ਦੇਸ਼ਾਂ ਦੇ ਫੌਜੀ ਮੁਖੀਆਂ ਵੱਲੋਂ ਦਿੱਤੀ ਜਾਣ ਵਾਲੀ ਸਲਾਹ ਨੂੰ ਅੱਗੇ ਪਹੁੰਚਾਉਂਦਾ ਹੈ।ਜਨਰਲ ਕੈਰੀਗਨਨ ਜੁਲਾਈ 2024 ਤੋਂ ਕੈਨੇਡਾ ਦੀ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਵੀ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਇਹ ਅਹੁਦਾ ਕੈਨੇਡਾ ਦੇ ਰਿਟਾਇਰਡ ਜਨਰਲ ਰੇਅ ਹੈਨੋਲਟ ਕੋਲ ਰਹਿ ਚੁੱਕਾ ਹੈ।

Share This Article
Leave a Comment

Leave a Reply