ਆਪਣਾ ਪੰਜਾਬ ਮੀਡੀਆ : ਹਰਿਆਣਾ ਵਿੱਚ ਤਿੰਨ ਨਗਰ ਨਿਗਮਾਂ, ਇੱਕ ਨਗਰ ਕੌਂਸਲ ਤੇ ਤਿੰਨ ਨਗਰ ਪਰਿਸ਼ਦਾਂ ਅਤੇ ਪੰਚਾਇਤੀ ਰਾਜ ਦੇ 528 ਅਹੁਦਿਆਂ ਲਈ ਜ਼ਿਮਨੀ ਚੋਣਾਂ ਵਾਸਤੇ ਵੋਟਿੰਗ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਦੌਰਾਨ ਸ਼ਾਮ 6 ਵਜੇ ਤੱਕ ਤਿੰਨ ਨਗਰ ਨਿਗਮਾਂ (ਅੰਬਾਲਾ, ਪੰਚਕੂਲਾ ਤੇ ਸੋਨੀਪਤ), ਰੇਵਾੜੀ ਨਗਰ ਕੌਂਸਲ ਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਰਿਸ਼ਦਾਂ ਵਿੱਚ ਕੁੱਲ 54.5 ਫ਼ੀਸਦ ਵੋਟਿੰਗ ਹੋਈ ਹੈ। ਸਥਾਨਕ ਚੋਣਾਂ ਲਈ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ ਜਦੋਂਕਿ ਪੰਚਾਇਤੀ ਰਾਜ ਲਈ ਹੋਈ ਵੋਟਿੰਗ ਦੇ ਨਤੀਜੇ ਨਾਲੋ-ਨਾਲ ਐਲਾਨ ਦਿੱਤੇ ਗਏ ਹਨ। ਐਤਕੀਂ ਹਰਿਆਣਾ ਵਿੱਚ ਨਗਰ ਨਿਗਮ ਨਾਲੋਂ ਨਗਰ ਕੌਂਸਲ ਤੇ ਨਗਰ ਪਰਿਸ਼ਦ ਚੋਣਾਂ ਵਿੱਚ ਵੱਧ ਵੋਟਿੰਗ ਹੋਈ ਹੈ।

