ਆਪਣਾ ਪੰਜਾਬ ਮੀਡੀਆ : ਪੰਜਾਬ ’ਚ ਹੁਣ ਇੱਕੋ ਸਵਾਲ ਉੱਠ ਰਿਹਾ ਹੈ ਕਿ ਕੀ ਪੱਛਮੀ ਬੰਗਾਲ ਚੋਣਾਂ ਦਾ ਪਰਛਾਵਾਂ ਪੰਜਾਬ ’ਤੇ ਵੀ ਪਵੇਗਾ? ਭਾਜਪਾਈ ਇਸ ਗੱਲੋਂ ਉਤਸ਼ਾਹ ’ਚ ਹਨ ਕਿ ਹੁਣ ਪੰਜਾਬ ਦੇ ਸਿਆਸੀ ਰਾਹ ਵੀ ਮੋਕਲੇ ਹੋਣਗੇ। ਦੂਜੇ ਪਾਸੇ ‘ਆਪ’ ਸਰਕਾਰ ਨੇ ਨਵੇਂ ਸਿਆਸੀ ਹੱਲਿਆਂ ਨੂੰ ਠੱਲ੍ਹਣ ਬਾਰੇ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨਵੇਂ ਸਿਆਸੀ ਸਮੀਕਰਨਾਂ ਮਗਰੋਂ ਫਿਲਹਾਲ ਤੇਲ ਦੀ ਧਾਰ ਦੇਖਣ ਦੇ ਰੌਂਅ ’ਚ ਹੈ। ਪੰਜਾਬ ਕਾਂਗਰਸ ਪੱਛਮੀ ਬੰਗਾਲ ਨਹੀਂ, ਕੇਰਲਾ ਦੇ ਚੋਣ ਨਤੀਜੇ ’ਤੇ ਫੋਕਸ ਕਰ ਰਹੀ ਹੈ।
‘ਆਪ’ ਦੇ ਸੱਤ ਰਾਜ ਮੈਂਬਰਾਂ ਦੇ ਭਾਜਪਾ ’ਚ ਰਲੇਵੇਂ ਮਗਰੋਂ ਭਾਜਪਾ ਹੁਣ ਨਵੀਂ ਰਾਜਸੀ ਸੰਨ੍ਹ ਲਾਉਣ ਦੀ ਤਾਕ ’ਚ ਹੈ ਪਰ ‘ਆਪ’ ਨੇ ਪਹਿਲਾਂ ਹੀ ਪਹਿਰੇਦਾਰੀ ਵਧਾ ਦਿੱਤੀ ਹੈ। ਭਾਜਪਾ ਨਵੀਂ ਰਣਨੀਤੀ ਤਹਿਤ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ‘ਮਿਸ਼ਨ ਪੰਜਾਬ’ ਦੀ ਤਿਆਰੀ ਲਈ ਪੰਜਾਬ ਭੇਜਣ ਦੀ ਤਿਆਰੀ ’ਚ ਹੈ। ਭਾਜਪਾ ਦੋਵੇਂ ਆਗੂਆਂ ਦੇ ਰਣਨੀਤਕ ਹੁਨਰ ਦਾ ਫਾਇਦਾ ਲੈਣਾ ਚਾਹੁੰਦੀ ਹੈ ਕਿਉਂਕਿ ਉਹ ਪੰਜਾਬ ’ਚ ਸੰਗਠਨ ਦੇ ਪਸਾਰ ਤੇ ਮਜ਼ਬੂਤੀ ਦਾ ਤਜਰਬਾ ਰੱਖਦੇ ਹਨ।
ਰਾਘਵ ਅਤੇ ਪਾਠਕ ਦੀ ਜੋੜੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਸੀ। ਉਸ ਸਮੇਂ 92 ਸੀਟਾਂ ‘ਆਪ’ ਦੀ ਝੋਲੀ ਪਈਆਂ ਸਨ। ਸਿਆਸੀ ਹਲਕਿਆਂ ਮੁਤਾਬਕ ਬੰਗਾਲ ਅਤੇ ਪੰਜਾਬ ਦਾ ਸਿਆਸੀ ਸੁਭਾਅ ਅਤੇ ਪੈਟਰਨ ਇੱਕੋ ਜਿਹਾ ਹੈ ਅਤੇ ਕਦੇ ਵੀ ਦੋਵੇਂ ਸੂਬਿਆਂ ਦੀ ਕੇਂਦਰ ਨਾਲ ਦਾਲ ਨਹੀਂ ਗਲੀ ਹੈ। ਭਾਜਪਾ ਲਈ ਦਿਹਾਤੀ ਪੰਜਾਬ ਦੇ ਕਿਸਾਨ ਮਨਾਂ ’ਚ ਆਪਣੀ ਥਾਂ ਬਣਾਉਣੀ ਵੱਡੀ ਚੁਣੌਤੀ ਹੋਵੇਗੀ। ਕਿਸਾਨ ਭਾਈਚਾਰੇ ਦਾ ਰੋਹ ਮੱਠਾ ਪਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣੀ ਹਦੇ ਹਨ।

