China ’ਚ flood ਕਾਰਨ ਕਈ ਲੋਕ ਘਰਾਂ ਅੰਦਰ ਫਸੇ

News Online
1 Min Read

ਆਪਣਾ ਪੰਜਾਬ ਮੀਡੀਆ : ਦੱਖਣੀ ਚੀਨ ਦੇ ਕਿਨਜ਼ੋਊ ਸ਼ਹਿਰ ’ਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ’ਚ ਕਈ ਕਾਰਾਂ ਡੁੱਬ ਗਈਆਂ ਅਤੇ 200 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ ਗੁਆਂਗਸ਼ੀ ਖ਼ਿੱਤੇ ਦੇ ਕਿਨਜ਼ੋਊ ਸ਼ਹਿਰ ’ਚ ਕਈ ਲੋਕ ਘਰਾਂ ਅੰਦਰ ਫਸ ਗਏ ਅਤੇ ਬਚਾਅ ਕਰਮੀਆਂ ਨੇ ਕਿਸ਼ਤੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।

ਇਸ ਸਬੰਧੀ ਜਾਰੀ ਵੀਡੀਓ ਫੁਟੇਜ ’ਚ ਬਚਾਅ ਕਰਮੀ ਡੂੰਘੇ ਪਾਣੀ ’ਚੋਂ ਲੰਘਦੇ ਹੋਏ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਬਜ਼ੁਰਗ ਨਾਗਰਿਕਾਂ ਨੂੰ ਚੁੱਕ ਕੇ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। ਸ਼ਹਿਰ ’ਚ ਬੀਤੇ ਦਿਨ ਸਵੇਰੇ 8 ਵਜੇ ਤੱਕ 24 ਘੰਟਿਆਂ ਅੰਦਰ 270 ਐੱਮ ਐੱਮ (ਤਕਰੀਬਨ 10 ਇੰਚ) ਤੋਂ ਵੱਧ ਮੀਂਹ ਪਿਆ। ਅਪਰੈਲ ਮਹੀਨੇ ’ਚ ਇੱਕ ਦਿਨ ਅੰਦਰ ਦਰਜ ਕੀਤਾ ਗਿਆ ਇਹ ਸਭ ਤੋਂ ਵੱਧ ਮੀਂਹ ਹੈ। ਦੱਖਣੀ ਚੀਨ ਦੇ ਸਾਹਿਲੀ ਇਲਾਕਿਆਂ ’ਚ ਇੰਨਾ ਜ਼ੋਰਦਾਰ ਮੀਂਹ ਆਮ ਤੌਰ ’ਤੇ ਮਈ ਦੇ ਮੱਧ ਤੋਂ ਅਖ਼ੀਰ ਤੱਕ ਮੌਨਸੂਨ ਆਉਣ ਤੋਂ ਬਾਅਦ ਹੀ ਪੈਂਦਾ ਹੈ। ਅਪਰੈਲ ਦੇ ਅਖ਼ੀਰ ’ਚ ਇੰਨਾ ਭਾਰੀ ਮੀਂਹ ਵਿਲੱਖਣ ਘਟਨਾ] ਹੈ।

Share This Article
Leave a Comment

Leave a Reply