ICC Women’s Rankings: ਸਮ੍ਰਿਤੀ ਮੰਧਾਨਾ ਪੰਜਵੇਂ ਸਥਾਨ ’ਤੇ ਖਿਸਕੀ; ਦੀਪਤੀ ਸ਼ਰਮਾ ਚੌਥੇ ਨੰਬਰ ’ਤੇ ਪਹੁੰਚੀ

News Online
1 Min Read

ਆਪਣਾ ਪੰਜਾਬ ਮੀਡੀਆ : ਦੁਬਈ ਵਿੱਚ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਈਸੀਸੀ ਮਹਿਲਾ ਟੀ-20 ਰੈਂਕਿੰਗ ਵਿੱਚ ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੱਕ ਸਥਾਨ ਹੇਠਾਂ ਖਿਸਕ ਕੇ ਪੰਜਵੇਂ ਸਥਾਨ ‘ਤੇ ਆ ਗਈ ਹੈ। ਦੂਜੇ ਪਾਸੇ, ਆਲਰਾਊਂਡਰ ਦੀਪਤੀ ਸ਼ਰਮਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਸੁਧਾਰ ਕਰਦਿਆਂ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ਵਿੱਚ ਖ਼ਤਮ ਹੋਈ ਲੜੀ ਵਿੱਚ 169 ਦੌੜਾਂ ਬਣਾ ਕੇ ਇੱਕ ਅੰਕ ’ਤੇ ਪੁੱਜੀ ਹੈ ਅਤੇ ਉਹ 646 ਅੰਕਾਂ ਨਾਲ ਮੁੜ ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਈ ਹੈ। ਬੱਲੇਬਾਜ਼ ਰਿਚਾ ਘੋਸ਼ ਵੀ 22ਵੇਂ ਨੰਬਰ ‘ਤੇ ਪਹੁੰਚ ਗਈ ਹੈ।

ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡ ਨੇ ਦੋ ਸਥਾਨਾਂ ਦਾ ਸੁਧਾਰ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਹ ਹੁਣ 786 ਰੇਟਿੰਗ ਅੰਕਾਂ ਨਾਲ ਦੂਜੇ ਨੰਬਰ ‘ਤੇ ਮੌਜੂਦ ਬੈਥ ਮੂਨੀ ਤੋਂ ਸਿਰਫ਼ ਦੋ ਅੰਕ ਪਿੱਛੇ ਹੈ। ਜਾਰਜੀਆ ਵੋਲ 815 ਅੰਕਾਂ ਨਾਲ ਬੱਲੇਬਾਜ਼ੀ ਰੈਂਕਿੰਗ ਵਿੱਚ ਚੋਟੀ ‘ਤੇ ਹੈ। ਵੋਲਵਾਰਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ ਕੁੱਲ 330 ਦੌੜਾਂ ਬਣਾਈਆਂ, ਜੋ ਕਿ ਕਿਸੇ ਵੀ ਮਹਿਲਾ ਦੁਵੱਲੀ ਟੀ-20 ਸੀਰੀਜ਼ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਉਹਨਾਂ ਦੀ ਟੀਮ ਨੇ ਇਹ ਸੀਰੀਜ਼ 4-1 ਨਾਲ ਜਿੱਤੀ ਹੈ। 

Share This Article
Leave a Comment

Leave a Reply