ਆੜ੍ਹਤੀਏ ਪਰਤੇ; ਕਣਕ ਦੀ ਖ਼ਰੀਦ ਮੁੜ ਸ਼ੁਰੂ

News Online
1 Min Read

ਆਪਣਾ ਪੰਜਾਬ ਮੀਡੀਆ : ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅੱਜ ਆੜ੍ਹਤੀਆਂ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੀਟਿੰਗ ਕੀਤੀ। ਇਸ ਬਾਰੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਾ ਮਿਲਣ ਅਤੇ ਮੀਂਹ ਕਾਰਨ ਕਿਸਾਨਾਂ ’ਤੇ ਪਈ ਬਿਪਤਾ ਦੇ ਮੱਦੇਨਜ਼ਰ ਰਸਮੀ ਤੌਰ ’ਤੇ ਉਹ ਭਲਕ ਤੋਂ ਮੰਡੀਆਂ ’ਚ ਕੰਮ ’ਤੇ ਪਰਤਣਗੇ। ਮੁੱਖ ਮੰਤਰੀ ਨੇ ਢਾਈ ਫ਼ੀਸਦੀ ਆੜ੍ਹਤ ਦਾ ਮੁੱਦਾ ਕੇਂਦਰ ਕੋਲ ਰੱਖਣ ਦਾ ਭਰੋਸਾ ਦਿੱਤਾ ਹੈ।

ਭਾਵੇਂ ਆੜ੍ਹਤੀਆਂ ਦੇ ਕੰਮ ’ਤੇ ਪਰਤਣ ਨਾਲ ਖ਼ਰੀਦ ਵਿਚਲਾ ਅੜਿੱਕਾ ਦੂਰ ਹੋ ਗਿਆ ਹੈ ਪਰ ਪੰਜਾਬ ’ਚ ਬੇਮੌਸਮੇ ਮੀਂਹ ਕਾਰਨ ਵਾਢੀ ਦਾ ਕੰਮ ਵਿਸਾਖੀ ਮਗਰੋਂ ਜ਼ੋਰ ਫੜੇਗਾ। ਸੂਬੇ ਦੀਆਂ ਮੰਡੀਆਂ ’ਚ ਆ ਰਹੀ ਫ਼ਸਲ ’ਚ ਨਮੀ ਦੀ ਮਾਤਰਾ ਜ਼ਿਆਦਾ ਹੈ। ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਫ਼ਸਲ ਦੀ ਆਮਦ ਨੇ ਤੇਜ਼ੀ ਨਹੀਂ ਫੜੀ ਹੈ। ਹੁਣ ਤੱਕ ਖ਼ਰੀਦ ਕੇਂਦਰਾਂ ’ਚ 11984.99 ਮੀਟ੍ਰਿਕ ਟਨ ਫ਼ਸਲ ਹੀ ਪੁੱਜੀ ਹੈ। ਇਸ ਵਿੱਚੋਂ 7693.20 ਮੀਟ੍ਰਿਕ ਟਨ ਖ਼ਰੀਦੀ ਗਈ ਹੈ। ਪ੍ਰਾਈਵੇਟ ਤੌਰ ’ਤੇ ਸਿਰਫ਼ 20 ਮੀਟ੍ਰਿਕ ਟਨ ਫ਼ਸਲ ਖ਼ਰੀਦ ਕੀਤੀ ਹੈ।

Share This Article
Leave a Comment

Leave a Reply