ਆਪਣਾ ਪੰਜਾਬ ਮੀਡੀਆ : ਇਰਾਨ ਜੰਗ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਤੇਲ ਸੰਕਟ ਅਤੇ ਜੈੱਟ fuel ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਹਵਾਈ ਸਫਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਏਅਰ ਨਿਊਜ਼ੀਲੈਂਡ (Air NZ) ਤੋਂ ਬਾਅਦ ਹੁਣ ਆਸਟ੍ਰੇਲੀਆਈ ਦਿੱਗਜ ਕੰਪਨੀਆਂ ਕਾਂਟਸ (Qantas) ਅਤੇ ਜੈੱਟਸਟਾਰ (Jetstar) ਨੇ ਵੀ ਨਿਊਜ਼ੀਲੈਂਡ ਅਤੇ ਭਾਰਤ ਸਮੇਤ ਕਈ ਅਹਿਮ ਰੂਟਾਂ ‘ਤੇ ਆਪਣੀਆਂ ਉਡਾਣਾਂ ਵਿੱਚ ਕਟੌਤੀ ਕਰਨ ਅਤੇ ਰਸਤੇ ਬਦਲਣ ਦਾ ਵੱਡਾ ਐਲਾਨ ਕੀਤਾ ਹੈ।
ਏਅਰ ਨਿਊਜ਼ੀਲੈਂਡ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਆਮ ਨਾਲੋਂ ਦੁੱਗਣੀਆਂ ਹੋ ਜਾਣ ਕਾਰਨ ਉਹ ਮਈ ਅਤੇ ਜੂਨ ਦੇ ਸ਼ਡਿਊਲ ਵਿੱਚ ਹੋਰ ਕਟੌਤੀ ਕਰ ਰਹੀ ਹੈ। ਲਗਭਗ 4% ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਟੋਰੰਗਾ, ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਦੇ ਰੂਟ ਸ਼ਾਮਲ ਹਨ।

