ਆਪਣਾ ਪੰਜਾਬ ਮੀਡੀਆ : Royal Challengers Bengaluru ਨੇ Chennai Super Kings ਨੂੰ 43 ਦੌੜਾਂ ਨਾਲ ਹਰਾਇਆ। Indian Premier League ਦੇ ਇਸ ਮੈਚ ਵਿੱਚ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 250/3 ਦਾ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਬਣਾਇਆ।ਟੀਮ ਵੱਲੋਂ ਟਿਮ ਡੇਵਿਡ ਨੇ 25 ਗੇਂਦਾਂ ’ਚ 70 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਰਜਤ ਨੇ 48 ਅਤੇ ਦੇਵਦੱਤ ਨੇ 50 ਦੌੜਾਂ ਜੋੜੀਆਂ।ਜਵਾਬ ਵਿੱਚ CSK ਦੀ ਟੀਮ 207 ਦੌੜਾਂ ਹੀ ਬਣਾ ਸਕੀ। ਪ੍ਰਸ਼ਾਂਤ ਵੀਰ (43) ਟਾਪ ਸਕੋਰਰ ਰਹੇ, ਜਦਕਿ ਰਿਤੂਰਾਜ ਗਾਇਕਵਾੜ ਸਿਰਫ਼ 7 ਦੌੜਾਂ ’ਤੇ ਆਊਟ ਹੋਏ।ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਲਈਆਂ, ਜਦਕਿ ਜੈਕਬ ਡਫੀ ਅਤੇ ਕਰੁਣਾਲ ਪਾਂਡਿਆ ਨੇ 2-2 ਵਿਕਟਾਂ ਹਾਸਲ ਕੀਤੀਆਂ।

