Class 10 Board Exams ਦੀ ਦੂਜੀ ਵਾਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਤੋਂ ਫੀਸ ਨਾ ਲਈ ਜਾਵੇ: CBSE

News Online
2 Min Read

ਆਪਣਾ ਪੰਜਾਬ ਮੀਡੀਆ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਦਸਵੀਂ ਜਮਾਤ ਦੀ ਦੂਜੇ ਪੜਾਅ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਤੋਂ ਲਿਸਟ ਆਫ ਕੈਂਡੀਡੇਟਸ (ਐਲਓਸੀ) ਲੈਂਦੇ ਸਮੇਂ ਕੋਈ ਫੀਸ ਨਾ ਲਈ ਜਾਵੇ ਕਿਉਂਕਿ ਸੀਬੀਐਸਈ ਵਲੋਂ ਇਸ ਪ੍ਰੀਖਿਆ ਦਾ ਅਮਲ ਤਿੰਨ ਪੱਧਰੀ ਪ੍ਰਕਿਰਿਆ ਵਿਚ ਮੁਕੰਮਲ ਕਰਨ ਦੀ ਯੋਜਨਾ ਹੈ।ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਪੱਤਰ ਜਾਰੀ ਕਰਦਿਆਂ ਕਿਹਾ ਕਿ ਐਲਓਸੀ ਦੀ ਪਹਿਲੇ ਪੱਧਰ ’ਤੇ ਵਿਦਿਆਰਥੀਆਂ ਦੇ ਸਿਰਫ ਇਸ ਲਈ ਨਾਂ ਮੰਗੇ ਜਾ ਰਹੇ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਦੂਜੇ ਪੜਾਅ ਦੀ ਪ੍ਰੀਖਿਆ ਵਿਚ ਕੁੱਲ ਕਿੰਨੇ ਵਿਦਿਆਰਥੀ ਪ੍ਰੀਖਿਆ ਦੇਣਗੇ ਜਦਕਿ ਦੂਜੇ ਤੇ ਤੀਜੇ ਪੜਾਅ ਦੀ ਪ੍ਰਕਿਰਿਆ ਵਿਚ ਵਿਦਿਆਰਥੀਆਂ ਤੋਂ ਫੀਸ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਬੋਰਡ ਨੇ ਦਸਵੀਂ ਜਮਾਤ ਲਈ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਨਵੀਂ ਪ੍ਰਣਾਲੀ ਦਾ ਉਦੇਸ਼ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣਾ ਅਤੇ ਉਨ੍ਹਾਂ ਦੇ ਤਣਾਅ ਨੂੰ ਘੱਟ ਕਰਨਾ ਹੈ। ਪਹਿਲੀ ਮੁੱਖ ਪ੍ਰੀਖਿਆ ਫਰਵਰੀ-ਮਾਰਚ ਮਹੀਨੇ ਵਿੱਚ ਹੋ ਰਹੀ ਹੈ। ਇਹ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੈ। ਦੂਜੀ ਪ੍ਰੀਖਿਆ ਮਈ-ਜੂਨ ਵਿਚ ਲਈ ਜਾਵੇਗੀ। ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲੀ ਪ੍ਰੀਖਿਆ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੈ ਜਾਂ ਕਿਸੇ ਵਿਸ਼ੇ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਉਹ ਮਈ ਜਾਂ ਜੂਨ ਵਿੱਚ ਹੋਣ ਵਾਲੀ ਦੂਜੀ ਪ੍ਰੀਖਿਆ ਵਿੱਚ ਬੈਠ ਸਕਦਾ ਹੈ।

Share This Article
Leave a Comment

Leave a Reply