ਭਾਜਪਾ ਨੇ ਮਗਨਰੇਗਾ ਤਹਿਤ ਕੰਮ ਦਾ ਅਧਿਕਾਰ ਖ਼ਤਮ ਕੀਤਾ: ਖੜਗੇ

News Online
1 Min Read

ਆਪਣਾ ਪੰਜਾਬ ਮੀਡੀਆ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਮਗਨਰੇਗਾ ਨੂੰ ਤਾਲਾ ਲਗਾਉਣ ਤੋਂ ਬਾਅਦ ਸਰਕਾਰ ਵੀ ਬੀ-ਜੀ ਰਾਮ ਜੀ ਐਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਕੋਵਿਡ ਦੇ ਸਮੇਂ ਦੀ ਯਾਦ ਤਾਂ ਦਿਵਾਉਂਦੇ ਰਹਿੰਦੇ ਹਨ, ਪਰ ਇਹ ਭੁੱਲ ਗਏ ਹਨ ਕਿ ਕਿਵੇਂ ਯੂ ਪੀ ਏ ਦੌਰ ਦੇ ਇਸ ਕਾਨੂੰਨ ਨੇ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਨੂੰ ਰਾਹਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਮਗਨਰੇਗਾ ਨੂੰ ਖ਼ਤਮ ਕਰ ਕੇ ਲੱਖਾਂ ਮਜ਼ਦੂਰਾਂ ਦੇ ਕੰਮ ਦੇ ਅਧਿਕਾਰ ਉੱਤੇ ਕੁਹਾੜਾ ਚਲਾ ਦਿੱਤਾ ਹੈ। ‘ਵੀ ਬੀ- ਜੀ ਰਾਮ ਜੀ’ ਸਕੀਮ ਦਾ ਕਿਧਰੇ ਵੀ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ‘ਐਕਸ’ ਉੱਤੇ ਮੀਡੀਆ ਰਿਪੋਰਟ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿਹਾਰ ਤੋਂ ਰਾਜਸਥਾਨ ਤੱਕ ਮਗਨਰੇਗਾ ਅਧੀਨ ਕੰਮ ਰੁਕ ਗਿਆ ਹੈ।

Share This Article
Leave a Comment

Leave a Reply