ਕੈਨੇਡੀਅਨ ਅਸਟ੍ਰੋਨਾਟ ਜੇਨੀ ਗਿਬਨਜ਼ Artemis II ਮਿਸ਼ਨ ਲਈ ਧਰਤੀ ਤੋਂ ਨਿਭਾਏਗੀ ਅਹਿਮ ਭੂਮਿਕਾ

News Online
1 Min Read

ਆਪਣਾ ਪੰਜਾਬ ਮੀਡੀਆ : ਕੈਲਗਰੀ ਵਿੱਚ ਜਨਮੀ ਕੈਨੇਡੀਅਨ Jenni Gibbons ਨਾਸਾ ਦੇ ਮਿਸ਼ਨ Artemis II  ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਹ ਮਿਸ਼ਨ 50 ਸਾਲ ਤੋਂ ਵੱਧ ਸਮੇਂ ਬਾਅਦ ਮਨੁੱਖਾਂ ਨੂੰ ਚੰਦਰਮਾ ਦੇ ਨੇੜੇ ਲੈ ਕੇ ਜਾਵੇਗਾ। ਗਿਬਨਜ਼ ਕੈਨੇਡੀਅਨ ਅਸਟ੍ਰੋਨਾਟ Jeremy Hansen ਦੀ ਬੈਕਅੱਪ ਅਸਟ੍ਰੋਨਾਟ ਹੈ। ਨਾਸਾ ਨੇ ਇਸ ਮਿਸ਼ਨ ਲਈ 1 ਅਪ੍ਰੈਲ ਦੀ ਲਾਂਚ ਤਾਰੀਖ ਰੱਖੀ ਹੈ, ਜਦਕਿ ਲਾਂਚ ਵਿੰਡੋ 6 ਅਪ੍ਰੈਲ ਤੱਕ ਰਹੇਗੀ। ਜੇ ਮਿਸ਼ਨ ਸਫਲ ਰਹਿੰਦਾ ਹੈ ਤਾਂ ਜੇਰੇਮੀ ਹੈਨਸਨ ਚੰਦਰਮਾ ਦੇ ਗੇੜ ਲਗਾਉਣ ਵਾਲੇ ਪਹਿਲੇ ਗੈਰ-ਅਮਰੀਕੀ ਅਸਟ੍ਰੋਨਾਟ ਬਣਨਗੇ।

Canadian Space Agency ਮੁਤਾਬਕ ਗਿਬਨਜ਼ ਲਾਂਚ ਤੋਂ ਪਹਿਲਾਂ ਅਤੇ ਮਿਸ਼ਨ ਦੌਰਾਨ ਧਰਤੀ ਤੋਂ ਅਸਟ੍ਰੋਨਾਟਸ ਨਾਲ ਸੰਚਾਰ ਜੋੜ ਵਜੋਂ ਕੰਮ ਕਰੇਗੀ। ਉਹ ਕੈਪਸੂਲ ਦੀ ਤਿਆਰੀ ਵੀ ਚੈੱਕ ਕਰੇਗੀ ਅਤੇ ਮਿਸ਼ਨ ਦੌਰਾਨ ਅਹਿਮ ਨਿਰਦੇਸ਼ ਧਰਤੀ ਤੋਂ ਭੇਜੇਗੀ।

Share This Article
Leave a Comment

Leave a Reply