ਮੋਦੀ ਅਤੇ ਚੋਣ ਕਮਿਸ਼ਨ ਬਾਰੇ ਏ ਆਈ ਵੀਡੀਓ ਸਬੰਧੀ ਐਕਸ ਵਿਰੁੱਧ ਕੇਸ ਦਰਜ

News Online
1 Min Read

ਆਪਣਾ ਪੰਜਾਬ ਮੀਡੀਆ : ਕੇਰਲਾ ਪੁਲੀਸ ਦੀ ਸਾਈਬਰ ਸ਼ਾਖਾ ਨੇ ਸੋਸ਼ਲ ਮੀਡੀਆ ਮੰਚ ਐਕਸ ਅਤੇ ਉਸ ਦੇ ਇੱਕ ਹੈਂਡਲ ਖ਼ਿਲਾਫ਼ ਏ ਆਈ ਰਾਹੀਂ ਬਣਾਈ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਵੀਡੀਓ ਵਿੱਚ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ‘ਗੁੰਮਰਾਹਕੁਨ ਅਤੇ ਅਪਮਾਨਜਨਕ ਢੰਗ ਨਾਲ’ ਦਿਖਾਇਆ ਗਿਆ ਹੈ।

ਸਵਾਲਾਂ ਦੇ ਘੇਰੇ ’ਚ ਆਈ ਵਿਵਾਦਤ ਵੀਡੀਓ ਵਿੱਚ ਚੋਣ ਕਮਿਸ਼ਨ ਦੇ ਉਸ ਪੱਤਰ ਦਾ ਜ਼ਿਕਰ ਹੈ, ਜਿਸ ’ਤੇ ਭਾਜਪਾ ਦੀ ਕੇਰਲਾ ਇਕਾਈ ਦੀ ਮੋਹਰ ਲੱਗੀ ਹੈ। ਪੁਲੀਸ ਨੇ ਦੱਸਿਆ ਕਿ ਵੀਡੀਓ ਨੂੰ ਹੁਣ ਤੱਕ ਉਸ ਐਕਸ ਹੈਂਡਲ ਤੋਂ ਨਹੀਂ ਹਟਾਇਆ ਗਿਆ, ਜਿੱਥੋਂ ਇਸ ਨੂੰ ਪੋਸਟ ਕੀਤਾ ਗਿਆ ਸੀ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ, ‘‘ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਮੱਗਰੀ ਲੋਕਾਂ ਨੂੰ ਗੁਮਰਾਹ ਕਰ ਸਕਦੀ ਹੈ, ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਦੇ ਸੰਚਾਲਨ ’ਤੇ ਮਾੜਾ ਅਸਰ ਪਾ ਸਕਦੀ ਹੈ।’’ ਪੁਲੀਸ ਨੇ ਕਿਹਾ ਕਿ ਬੁੱਧਵਾਰ ਦੇਰ ਰਾਤ ਤਿਰੂਵਨੰਤਪੁਰਮ ਸ਼ਹਿਰ ਦੇ ਸਾਈਬਰ ਅਪਰਾਧ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਦਾ ਪਤਾ ਲਗਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share This Article
Leave a Comment

Leave a Reply