Trump extends deadline: ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ 6 ਅਪਰੈਲ ਤੱਕ ਰੋਕੇ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਹਮਲੇ 6 ਅਪਰੈਲ ਤੱਕ ਰੋਕ ਰਹੇ ਹਨ ਅਤੇ ਤਹਿਰਾਨ ਨੂੰ ਹੋਰਮੁਜ਼ ਜਲਮਾਰਗ  ਮੁੜ ਖੋਲ੍ਹਣ ਲਈ 10 ਦਿਨ ਦੀ ਮੋਹਲਤ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਜੰਗ ਖ਼ਤਮ ਕਰਨ ਲਈ ਗੱਲਬਾਤ ‘ਬਹੁਤ ਵਧੀਆ’ ਚੱਲ ਰਹੀ ਹੈ। ਇਹ ਕਦਮ ਟਰੰਪ ਦੀ ਪਿਛਲੀ ਉਸ ਚਿਤਾਵਨੀ ਤੋਂ ਪਿੱਛੇ ਹਟਣ ਦਾ ਸੰਕੇਤ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਮਹੱਤਵਪੂਰਨ ਸਮੁੰਦਰੀ ਰਸਤਾ ਬੰਦ ਰਿਹਾ ਤਾਂ ਅਮਰੀਕਾ ਇਰਾਨ ਦੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ। ਦੂਜੇ ਪਾਸੇ ਇਰਾਨ ਨੇ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਅਜਿਹੀ ਕਾਰਵਾਈ ਕਰਦਾ ਹੈ, ਤਾਂ ਉਹ ਖੇਤਰੀ ਬੁਨਿਆਦੀ ਢਾਂਚੇ, ਜਿਸ ਵਿੱਚ ਪਾਣੀ ਸਾਫ਼ ਕਰਨ ਵਾਲੇ ਪਲਾਂਟ (desalination facilities) ਸ਼ਾਮਲ ਹਨ, ‘ਤੇ ਜਵਾਬੀ ਹਮਲਾ ਕਰੇਗਾ।ਤਹਿਰਾਨ ਵੱਲੋਂ ਟਰੰਪ ਦੀ 15-ਨੁਕਾਤੀ ਜੰਗਬੰਦੀ ਯੋਜਨਾ ਨੂੰ ਖਾਰਜ ਕੀਤੇ ਜਾਣ ਦੇ ਇੱਕ ਦਿਨ ਬਾਅਦ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇਰਾਨ ਸਮਝੌਤਾ ਕਰਨ ਲਈ ਤਰਲੇ ਪਾ ਰਿਹਾ ਹੈ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਜਲਦੀ ਗੰਭੀਰ ਹੋਣ ਦੀ ਅਪੀਲ ਕੀਤੀ।

Share This Article
Leave a Comment

Leave a Reply