ਅਮਰੀਕਾ ਵੱਲੋਂ ਆਸਟਰੇਲੀਆ ਵਿੱਚ ਹਾਈਪਰਸੌਨਿਕ ਮਿਜ਼ਾਈਲ ਦੀ ਪਰਖ

News Online
1 Min Read

ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੇ ਵੂਮੇਰਾ ਰੇਂਜ ਕੰਪਲੈਕਸ ਵਿਚਲੀਆਂ ਗਤੀਵਿਧੀਆਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ ਤੇ ਲੋਕਾਂ ਵੱਲੋਂ ਖ਼ਦਸ਼ੇ ਜ਼ਾਹਿਰ ਕੀਤੇ ਗਏ ਹਨ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵੱਲੋਂ ਇੱਥੇ ਨਵੀਂ ਹਾਈਪਰਸੌਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਉਂਝ, ਰੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਨਵਾਂ ਜਾਂ ਅਚਾਨਕ ਪ੍ਰੀਖਣ ਨਹੀਂ ਹੋ ਰਿਹਾ। ਇਹ ਸਾਰੀਆਂ ਗਤੀਵਿਧੀਆਂ ਪਹਿਲਾਂ ਤੋਂ ਨਿਰਧਾਰਤ, ਕਈ ਸਾਲਾਂ ਦੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਦਾ ਹਿੱਸਾ ਹੀ ਹਨ। ਰੱਖਿਆ ਮੰਤਰੀ ਰਿਚਰਡ ਮਾਰਲਿਸ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਜ਼ੋਰ ਦਿੱਤਾ ਕਿ ਆਸਟਰੇਲੀਆ-ਅਮਰੀਕਾ ਦੀ ਰੱਖਿਆ ਭਾਈਵਾਲੀ ਤਹਿਤ ਦੋਵੇਂ ਦੇਸ਼ ਉੱਚ ਪੱਧਰੀ ਸੈਨਿਕ ਤਕਨੀਕਾਂ ’ਤੇ ਕੰਮ ਕਰ ਰਹੇ ਹਨ। 

Share This Article
Leave a Comment

Leave a Reply