ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਟੈਕਸਾਸ ਦੇ ਬ੍ਰਾਊਨਸਵਿਲ ਬੰਦਰਗਾਹ ’ਤੇ ਬਣ ਰਹੀ ਨਵੀਂ ਤੇਲ ਰਿਫਾਇਨਰੀ ਵਿੱਚ ਲਗਭਗ 300 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਟਰੰਪ ਨੇ ਇਸਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਊਰਜਾ ਸੌਦਾ ਦੱਸਦਿਆਂ ਕਿਹਾ ਕਿ ਇਹ ਅਮਰੀਕੀ ਕਾਮਿਆਂ ਅਤੇ ਦੱਖਣੀ ਟੈਕਸਾਸ ਲਈ ਵੱਡੀ ਜਿੱਤ ਹੈ ਅਤੇ ਇਸ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਨੇ ਇਸ ਨਿਵੇਸ਼ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਅਮਰੀਕਾ ਫਸਟ ਰਿਫਾਇਨਿੰਗ (AFR) ਮੁਤਾਬਕ ਰਿਫਾਇਨਰੀ ਦਾ ਕੰਮ 2026 ਦੀ ਦੂਜੀ ਤਿਮਾਹੀ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ।

