ਓਟਵਾ:ਆਪਣਾ ਪੰਜਾਬ ਮੀਡੀਆ: ਸਾਬਕਾ ਕੈਬਨਿਟ ਮੰਤਰੀ ਬਿੱਲ ਬਲੇਅਰ ਨੇ ਹਾਊਸ ਆਫ ਕਾਮਨਜ਼ ਦੀ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ।ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਲੇਅਰ ਨੂੰ ਯੂਨਾਈਟਿਡ ਕਿੰਗਡਮ ਵਿੱਚ ਕੈਨੇਡਾ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਇੱਕ ਬਿਆਨ ਵਿੱਚ ਕਾਰਨੀ ਵੱਲੋਂ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ। ਇਸ ਦੌਰਾਨ ਹੀ ਕਾਰਨੀ ਨੇ ਦੱਸਿਆ ਕਿ ਨੈਸ਼ਨਲ ਸਕਿਊਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਨਥਾਲੀ ਡਰੋਇਅਨ ਨੂੰ ਫਰਾਂਸ ਤੇ ਮੋਰਾਕੋ ਲਈ ਕੈਨੇਡਾ ਦੀ ਸਫੀਰ ਨਿਯੁਕਤ ਕੀਤਾ ਗਿਆ ਹੈ।ਬਲੇਅਰ ਰਾਲਫ ਗੁਡੇਲ ਦੀ ਥਾਂ ਲੈਣਗੇ।

